144 ਸੀਟਾਂ ਨਹੀਂ ਤਾਂ ਭਾਜਪਾ ਨਾਲ ਗਠਜੋੜ ਵੀ ਨਹੀਂ : ਸੰਜੇ ਰਾਊਤ

09/19/2019 11:16:54 AM

ਮਹਾਰਾਸ਼ਟਰ— ਮਹਾਰਾਸ਼ਟਰ 'ਚ ਸਾਰੇ ਦਲ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਲੱਗੇ ਹਨ ਪਰ ਸੀਟ ਵੰਡ ਨੂੰ ਲੈ ਕੇ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਜਾਰੀ ਤਲੱਖੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਬਰਾਬਰੀ ਦੀ ਸਥਿਤੀ 'ਚ ਹੀ ਭਾਜਪਾ ਨਾਲ ਮਿਲ ਕੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਬਰਾਬਰੀ 'ਤੇ ਹੀ ਗਠਜੋੜ ਕੀਤਾ ਜਾਵੇਗਾ। ਸੰਜੇ ਰਾਊਤ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ 144 ਸੀਟਾਂ ਨਹੀਂ ਮਿਲਣਗੀਆਂ ਤਾਂ ਭਾਜਪਾ ਨਾਲ ਵਿਧਾਨ ਸਭਾ ਚੋਣਾਂ 'ਚ ਗਠਜੋੜ ਵੀ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਵਿਧਾਨ ਸਭਾ ਦੀਆਂ ਕੁੱਲ 288 ਸੀਟਾਂ ਹਨ।

ਸ਼ਿਵ ਸੈਨਾ ਬਰਾਬਰੀ ਦਾ ਦਰਜਾ ਚਾਹੁੰਦੀ ਹੈ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਰਾਜ 'ਚ ਸੀਟ ਵੰਡ ਨੂੰ ਲੈ ਕੇ ਸਥਿਤੀ ਸਾਫ਼ ਹੁੰਦੀ ਨਹੀਂ ਦਿੱਸ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਭਾਜਪਾ-ਸ਼ਿਵ ਸੈਨਾ ਗਠਜੋੜ 'ਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ। ਉੱਥੇ ਹੀ ਸ਼ਿਵ ਸੈਨਾ ਬਰਾਬਰੀ ਦਾ ਦਰਜਾ ਚਾਹੁੰਦੀ ਹੈ। ਅਜਿਹੇ 'ਚ ਦੋਹਾਂ ਦਲਾਂ ਦਰਮਿਆਨ ਸੀਟ ਵੰਡ ਨੂੰ ਲੈ ਕੇ ਤਨਾਤਨੀ ਚੱਲ ਰਹੀ ਹੈ। ਅਜਿਹੇ ਮਾਹੌਲ 'ਚ ਸੰਜੇ ਰਾਊਤ ਦੇ ਬਿਆਨ ਦੀ ਅਹਿਮੀਅਤ ਵਧ ਜਾਂਦੀ ਹੈ।

144 ਸੀਟਾਂ ਨਹੀਂ ਤਾਂ ਗਠਜੋੜ ਵੀ ਨਹੀਂ
ਦਰਅਸਲ ਸੰਜੇ ਰਾਊਤ ਤੋਂ ਪਹਿਲਾਂ ਮਹਾਰਾਸ਼ਟਰ ਦੇ ਮੰਤਰੀ ਅਤੇ ਸ਼ਿਵ ਸੈਨਾ ਨੇਤਾ ਦਿਵਾਕਰ ਰਾਊਤੇ ਨੇ ਕਿਹਾ ਸੀ ਕਿ 144 ਸੀਟਾਂ ਨਹੀਂ ਮਿਲਣ 'ਤੇ ਭਾਜਪਾ ਨਾਲ ਚੋਣਾਵੀ ਗਠਜੋੜ ਟੁੱਟ ਸਕਦਾ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਜੇ ਰਾਊਤ ਨੇ ਕਿਹਾ,''ਜਦੋਂ ਅਮਿਤ ਸ਼ਾਹ ਅਤੇ ਮੁੱਖ ਮੰਤਰੀ (ਦੇਵੇਂਦਰ ਫੜਨਵੀਸ) ਦਰਮਿਆਨ ਦੌਰਾਨ 50-50 ਦਾ ਫਾਰਮੂਲਾ ਅਪਣਾਉਣ ਦਾ ਫੈਸਲਾ ਕਰ ਲਿਆ ਗਿਆ ਤਾਂ ਇਹ ਬਿਆਨ (ਦਿਵਾਕਰ ਰਾਊਤੇ ਦਾ ਬਿਆਨ) ਗਲਤ ਨਹੀਂ ਹੈ। ਚੋਣਾਂ ਭਾਜਪਾ ਨਾਲ ਲੜਾਂਗੇ, ਕਿਉਂ ਨਹੀਂ ਲੜਾਂਗੇ।''


DIsha

Content Editor

Related News