ਭਾਜਪਾ ਨੇ ਲੋਕ ਸਭਾ ਚੋਣਾਂ ਲਈ ਜਾਰੀ ਕੀਤੀ 72 ਉਮੀਦਵਾਰਾਂ ਦੀ ਦੂਜੀ ਸੂਚੀ, ਕਰਨਾਲ ਤੋਂ ਖੱਟੜ ਨੂੰ ਮਿਲੀ ਟਿਕਟ

Wednesday, Mar 13, 2024 - 07:42 PM (IST)

ਭਾਜਪਾ ਨੇ ਲੋਕ ਸਭਾ ਚੋਣਾਂ ਲਈ ਜਾਰੀ ਕੀਤੀ 72 ਉਮੀਦਵਾਰਾਂ ਦੀ ਦੂਜੀ ਸੂਚੀ, ਕਰਨਾਲ ਤੋਂ ਖੱਟੜ ਨੂੰ ਮਿਲੀ ਟਿਕਟ

ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਭਾਜਪਾ ਨੇ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਕਈ ਵੱਡੇ ਨਾਂ ਸ਼ਾਮਲ ਹਨ। ਇਨ੍ਹਾਂ 'ਚ ਨਿਤੀਨ ਗਡਕਰੀ ਨੂੰ ਨਾਗਪੁਰ ਤੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਰਨਾਲ ਤੋਂ ਟਿਕਟ ਦਿੱਤੀ ਗਈ ਹੈ। ਇਸਤੋਂ ਇਲਾਵਾ ਹਰਸ਼ ਮਲਹੋਤਰਾ ਨੂੰ ਪੂਰਬੀ ਦਿੱਲੀ ਤੋਂ, ਯੋਗੇਂਦਰ ਚੰਦੋਲੀਆ ਨੂੰ ਉੱਤਰ-ਪੱਛਮੀ ਦਿੱਲੀ ਤੋਂ ਟਿਕਟ ਮਿਲੀ ਹੈ।

ਭਾਜਪਾ ਨੇ ਕੁੱਲ 72 ਸੀਟਾਂ 'ਤੇ ਕੀਤਾ ਉਮੀਦਵਾਰਾਂ ਦਾ ਐਲਾਨ

ਗੂਜਰਾਤ- 07

ਦਿੱਲੀ- 02

ਹਰਿਆਣਾ- 06

ਹਿਮਾਚਲ ਪ੍ਰਦੇਸ਼- 02

ਕਰਨਾਟਕ- 20

ਮੱਧ ਪ੍ਰਦੇਸ਼- 05

ਉਤਰਾਖੰਡ- 02

ਮਹਾਰਾਸ਼ਟਰ- 20

ਤੇਲੰਗਾਨਾ- 06

ਤ੍ਰਿਪੁਰਾ- 01


author

Rakesh

Content Editor

Related News