ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ-ਕੈਪਟਨ-ਢੀਂਡਸਾ ਧੜੇ 'ਚ ਹੋਈ ਸੀਟਾਂ ਦੀ ਵੰਡ

01/24/2022 3:48:33 PM

ਨਵੀਂ ਦਿੱਲੀ (ਸੁਨੀਲ ਪਾਂਡੇ)- ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਵਿਚਾਲੇ ਸੀਟਾਂ ਦੀ ਵੰਡ ਹੋ ਗਈ ਹੈ।  ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਦਿੱਲੀ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 'ਚ 65 ਸੀਟਾਂ 'ਤੇ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਲੋਕ ਕਾਂਗਰਸ 37 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ 'ਤੇ ਚੋਣ ਲੜੇਗੀ। ਇਸ ਦੌਰਾਨ ਨੱਢਾ ਨੇ ਕਿਹਾ ਕਿ ਸਾਡੇ ਲਈ ਚੋਣਾਂ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆ ਸਭ ਤੋਂ ਮਹੱਤਵਪੂਰਨ ਮੁੱਦਾ ਹੈ।

ਇਹ ਵੀ ਪੜ੍ਹੋ : ਵਿਆਹ ਦੇ ਕਾਰਡ 'ਤੇ ਕਿਸਾਨ ਅੰਦੋਲਨ ਦੀ ਝਲਕ, ਲਾੜੇ ਨੇ ਲਿਖਵਾਇਆ- ਜੰਗ ਹਾਲੇ ਜਾਰੀ ਹੈ, MSP ਦੀ ਵਾਰੀ ਹੈ

ਨੱਢਾ ਨੇ ਕਿਹਾ ਕਿ ਪੰਜਾਬ ਸਰਹੱਦ 'ਤੇ ਸਥਿਤ ਸੂਬਾ ਹੈ, ਦੇਸ਼ ਦੀ ਸੁਰੱਖਿਆ ਲਈ ਪੰਜਾਬ 'ਚ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਉਣਾ ਜ਼ਰੂਰੀ ਹੈ। ਪਾਕਿਸਤਾਨ ਦੀਆਂ ਹਰਕਤਾਂ ਸਾਡੇ ਦੇਸ਼ ਲਈ ਕਿਹੋ ਜਿਹੀਆਂ ਹਨ, ਇਹ ਸਾਨੂੰ ਪਤਾ ਹੈ। ਅਸੀਂ ਦੇਖਿਆ ਹੈ ਕਿ ਉੱਥੇ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਨੱਢਾ ਨੇ ਕਿਹਾ,''ਦੇਸ਼ ਦੀ ਸੁਰੱਖਿਆ ਲਈ ਪੰਜਾਬ ਦੇ ਲੋਕਾਂ ਨੇ ਆਪਣਾ ਸਰਵਉੱਚ ਬਲੀਦਾਨ ਦਿੱਤਾ ਹੈ। ਪੰਜਾਬ ਨੇ ਦੇਸ਼ ਨੂੰ ਜੋ ਖਾਧ ਸੁਰੱਖਿਆ ਦਿੱਤੀ ਹੈ, ਉਸ ਨੂੰ ਵੀ ਦੇਸ਼ ਕਦੇ ਨਹੀਂ ਭੁੱਲ ਸਕਦਾ। ਪੰਜਾਬ ਨੇ ਸਾਡੀਆਂ ਇੱਛਾਵਾਂ ਨੂੰ ਹਮੇਸ਼ਾ ਪੂਰਾ ਕੀਤਾ ਹੈ।'' ਉਨ੍ਹਾਂ ਕਿਹਾ,''ਮਾਫੀਆਰਾਜ ਨੇ ਪੰਜਾਬ ਨੂੰ ਖੋਖਲ੍ਹਾ ਕਰਨ ਦਾ ਕੰਮ ਕੀਤਾ ਹੈ। ਅੱਜ ਜ਼ਮੀਨ ਮਾਫੀਆ, ਰੇਤ ਮਾਫੀਆ, ਡਰੱਗ ਮਾਫੀਆ ਸਾਰੇ ਪੰਜਾਬ ਨੂੰ ਖੋਖਲ੍ਹਾ ਕਰ ਰਹੇ ਹਨ। ਇਸ ਲਈ ਐੱਨ.ਡੀ.ਏ. ਗਠਜੋੜ ਇਕ ਕਮਿਟਮੈਂਟ ਨਾਲ ਅੱਗੇ ਵਧ ਰਿਹਾ ਹੈ ਕਿ ਅਸੀਂ ਮਾਫੀਆਰਾਜ ਨੂੰ ਖ਼ਤਮ ਕਰਾਂਗੇ।'' ਦੱਸਣਯੋਗ ਹੈ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਿੰਗ ਹੋਣੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News