ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ 11 ਅਹੁਦਾ ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ

10/26/2021 5:53:20 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਭਾਜਪਾ ਨੇ ਜੁੱਬਲ ਕੱਟਖਾਈ ਵਿਧਾਨ ਸਭਾ ਸੀਟ ਲਈ ਹੋ ਰਹੀ ਜ਼ਿਮਨੀ ਚੋਣ ’ਚ ਪਾਰਟੀ ਵਿਰੋਧੀ ਕੰਮ ਕਰਨ ’ਤੇ 11 ਅਹੁਦਾ ਅਧਿਕਾਰੀਆਂ ਨੂੰ ਪਾਰਟੀ ਤੋਂ 6 ਸਾਲਾਂ ਲਈ ਬਰਖ਼ਾਸਤ ਕਰ ਦਿੱਤਾ ਹੈ। ਜਿਸ ’ਚ ਭਾਜਯੁਮੋ ਨੇ 8 ਅਹੁਦਾ ਅਧਿਕਾਰੀਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। ਭਾਜਪਾ ਅਹੁਦਾ ਅਧਿਕਾਰੀਆਂ ’ਤੇ ਇਹ ਕਾਰਵਾਈ ਭਾਜਪਾ ਦੇ ਜ਼ਿਲ੍ਹਾ ਮਹਾਸੂ ਦੇ ਪ੍ਰਧਾਨ ਅਜੇ ਸ਼ਾਮ ਨੇ ਕੀਤੀ ਹੈ। 

ਜਿਸ ’ਚ ਪਾਰਟੀ ਨੇ ਮੰਡਲ ਉੱਪ ਪ੍ਰਧਾਨ ਮਹਾਵੀਰ ਝਗਟਾ, ਜ਼ਿਲ੍ਹਾ ਉੱਪ ਪ੍ਰਧਾਨ ਇੰਦਰ ਚੌਹਾਨ, ਮੰਡਲ ਉੱਪ ਪ੍ਰਧਾਨ ਸੁਰੇਂਦਰ ਧੌਲਟਾ ਤੋਂ ਇਲਾਵਾ ਕਾਰਜ ਕਮੇਟੀ ਮੈਂਬਰ ਕ੍ਰਿਸ਼ਨ ਚੰਦ ਮਾਂਟਾ, ਵੀਰੇਂਦਰ ਚੌਹਾਨ, ਨਰੇਂਦਰ ਚੌਹਾਨ, ਅਸ਼ੋਕ ਚੌਹਾਨ, ਨਿੱਕਮ ਸਿੰਘ ਬਾਲਟੂ, ਬਲਵੀਰ ਠਾਕੁਰ, ਸ਼ਾਮ ਸ਼ਰਮਾ ਅਤੇ ਮੋਹਿੰਦਰ ਮੋਰਚਾ ਅਹੁਦਾ ਅਧਿਕਾਰੀਆਂ ’ਤੇ ਵੀ ਕਾਰਵਾਈ ਕਰ ਰਹੀ ਸੀ। ਸੋਮਵਾਰ ਨੂੰ ਭਾਜਪਾ ਮਹਿਲਾ ਮੋਰਚਾ ਅਤੇ ਭਾਜਯੁਮੋ ਦੇ ਜੁੱਬਲ-ਕੋਟਖਾਈ ਮੰਡਲ ਪ੍ਰਧਾਨਾਂ ਸਮੇਤ 15 ਹੋਰ ਅਹੁਦਾ ਅਧਿਕਾਰੀਆਂ ਨੂੰ 6-6 ਸਾਲ ਲਈ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ। ਕੁਝ ਦਿਨ ਪਹਿਲਾਂ ਹੀ ਭਾਜਪਾ ਪ੍ਰਦੇਸ਼ ਪ੍ਰਧਾਨ ਸੁਰੇਸ਼ ਕਸ਼ਯਪ ਨੇ ਪਾਰਟੀ ਦੇ 11 ਨੇਤਾਵਾਂ ਨੂੰ 6 ਸਾਲਾਂ ਲਈ ਬਰਖ਼ਾਸਤ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।


DIsha

Content Editor

Related News