ਹਾਰ ਦੇ ਡਰ ਕਾਰਨ ਭਾਜਪਾ ਜ਼ਿਮਨੀ ਚੋਣਾਂ ਤੋਂ ਦੌੜ ਰਹੀ : ਕਾਂਗਰਸ

Sunday, Sep 05, 2021 - 04:23 PM (IST)

ਹਾਰ ਦੇ ਡਰ ਕਾਰਨ ਭਾਜਪਾ ਜ਼ਿਮਨੀ ਚੋਣਾਂ ਤੋਂ ਦੌੜ ਰਹੀ : ਕਾਂਗਰਸ

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਬੁਲਾਰੇ ਦੀਪਕ ਸ਼ਰਮਾ ਨੇ ਅੱਜ ਯਾਨੀ ਐਤਵਾਰ ਨੂੰ ਦੋਸ਼ ਲਗਾਇਆ ਕਿ ਪ੍ਰਦੇਸ਼ ’ਚ ਮੰਡੀ ਲੋਕ ਸਭਾ ਸੀਟ ਸਮੇਤ ਵਿਧਾਨ ਸਭਾ ਸੀਟਾਂ ’ਤੇ ਹਾਰ ਦੇ ਡਰ ਤੋਂ ਸਰਕਾਰ ਜ਼ਿਮਨੀ ਚੋਣਾਂ ਕਰਵਾਉਣ ਤੋਂ ਦੌੜ ਰਹੀ ਹੈ। ਸ਼ਰਮਾ ਨੇ ਇੱਥੇ ਜਾਰੀ ਬਿਆਨ ’ਚ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੀ ਕੁਰਸੀ ਖ਼ਤਰੇ ’ਚ ਹੈ, ਇਸ ਲਈ ਜ਼ਿਮਨੀ ਚੋਣਾਂ ਮੁਲਤਵੀ ਕਰਨ ਦਾ ਦਾਅ ਚੱਲਿਆ।

ਇਹ ਵੀ ਪੜ੍ਹੋ : ਕੋਰੋਨਾ ਦਾ ਅਸਰ: ਹਿਮਾਚਲ ’ਚ ਜ਼ਿਮਨੀ ਚੋਣਾਂ ’ਤੇ ਚੋਣ ਕਮਿਸ਼ਨ ਨੇ ਲਾਈ ਰੋਕ

ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਜਾਣਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ ‘ਜਨਵਿਰੋਧੀ’ ਨੀਤੀਆਂ ਕਾਰਨ ਲੋਕ ਪਾਰਟੀ ਅਤੇ ਸਰਕਾਰ ਤੋਂ ਨਾਰਾਜ਼ ਹਨ, ਇਸ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਉਨ੍ਹਾਂ ਵਿਰੁੱਧ ਜਾਣਗੇ। ਸ਼ਰਮਾ ਨੇ ਦਾਅਵਾ ਕੀਤਾ ਪਰ ਇਹ ਰਾਹਤ ਵਕਤੀ ਹੈ ਕਿਉਂਕਿ ਜਦੋਂ ਚੋਣਾਂ ਕਰਵਾਈਆਂ ਜਾਣਗੀਆਂ, ਪਾਰਟੀ ਹਾਰੇਗੀ।

ਇਹ ਵੀ ਪੜ੍ਹੋ : PM ਮੋਦੀ ਬਣੇ ਦੁਨੀਆ ਦੇ ਸਭ ਤੋਂ ਲੋਕਪਿ੍ਰਅ ਨੇਤਾ, ਅਮਰੀਕੀ ਰਾਸ਼ਟਰਪਤੀ ਨੂੰ ਛੱਡਿਆ ਪਿੱਛੇ: ਸਰਵੇ


author

DIsha

Content Editor

Related News