BJP ਨੇ ਜਾਰੀ ਕੀਤੀ 21 ਉਮੀਦਵਾਰਾਂ ਦੀ ਦੂਜੀ ਸੂਚੀ, ਵਿਨੇਸ਼ ਫੋਗਾਟ ਖ਼ਿਲਾਫ਼ ਉਤਾਰਿਆ ਇਹ ਨੌਜਵਾਨ

Tuesday, Sep 10, 2024 - 05:06 PM (IST)

ਹਰਿਆਣਾ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਜੁਲਾਨਾ ਸੀਟ ਤੋਂ ਕਾਂਗਰਸੀ ਉਮੀਦਵਾਰ ਪਹਿਲਵਾਨ ਵਿਨੇਸ਼ ਫੋਗਾਟ ਦੇ ਖ਼ਿਲਾਫ਼ ਨੌਜਵਾਨ ਆਗੂ ਕੈਪਟਨ ਯੋਗੇਸ਼ ਕੁਮਾਰ ਬੈਰਾਗੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਵੱਲੋਂ ਜਾਰੀ ਸੂਚੀ ਵਿੱਚ ਦੋ ਮੁਸਲਿਮ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਭਾਜਪਾ ਨੇ ਫ਼ਿਰੋਜ਼ਪੁਰ ਝਿਰਕਾ ਤੋਂ ਨਸੀਮ ਅਹਿਮਦ ਅਤੇ ਪੁਨਹਾਣਾ ਤੋਂ ਐਜਾਜ਼ ਖ਼ਾਨ ਨੂੰ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ ਸਥਾਪਨਾ ਤੋਂ ਪਹਿਲਾਂ ਸੜਕ 'ਤੇ ਡਿੱਗੀ 22 ਫੁੱਟ ਗਣੇਸ਼ ਜੀ ਮੂਰਤੀ, ਪਿਆ ਚੀਕ-ਚਿਹਾੜਾ, ਕਈ ਜ਼ਖ਼ਮੀ

PunjabKesari

ਪਾਰਟੀ ਨੇ ਸਿਰਸਾ ਦੀ ਡੱਬਵਾਲੀ ਵਿਧਾਨ ਸਭਾ ਸੀਟ ਤੋਂ ਸਰਦਾਰ ਬਲਦੇਵ ਸਿੰਘ ਮੰਗਿਆਣਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇੱਥੋਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਦਿਗਵਿਜੇ ਚੌਟਾਲਾ ਚੋਣ ਮੈਦਾਨ ਵਿੱਚ ਹਨ। ਇਸ ਨੂੰ ਚੌਟਾਲਾ ਪਰਿਵਾਰ ਦੀ ਰਵਾਇਤੀ ਸੀਟ ਮੰਨਿਆ ਜਾਂਦਾ ਹੈ। ਦਿਗਵਿਜੇ ਜੇਜੇਪੀ ਦੇ ਜਨਰਲ ਸਕੱਤਰ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਛੋਟੇ ਭਰਾ ਹਨ। ਪਾਰਟੀ ਨੇ ਏਲਨਾਬਾਦ ਸੀਟ ਤੋਂ ਅਮੀਰ ਚੰਦ ਮਹਿਤਾ ਨੂੰ ਉਮੀਦਵਾਰ ਬਣਾਇਆ ਹੈ। ਇਹ ਵਿਧਾਨ ਸਭਾ ਹਲਕਾ ਸਿਰਸਾ ਲੋਕ ਸਭਾ ਸੀਟ ਦਾ ਹਿੱਸਾ ਹੈ। ਇਸ ਸੀਟ ਨੂੰ ਚੌਟਾਲਾ ਪਰਿਵਾਰ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

PunjabKesari

ਸਾਲ 2000 ਵਿੱਚ ਹੋਈਆਂ ਚੋਣਾਂ ਤੋਂ ਬਾਅਦ ਇਹ ਸੀਟ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਕੋਲ ਰਹੀ ਹੈ। ਇਨੈਲੋ ਦੇ ਅਭੈ ਚੌਟਾਲਾ ਨੇ ਸਾਲ 2021 'ਚ ਇਸ ਸੀਟ 'ਤੇ ਉਪ ਚੋਣ ਜਿੱਤੀ ਸੀ। ਖੇਡਾਂ ਤੋਂ ਸਿਆਸਤ 'ਚ ਆਈ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਵਿਰੁੱਧ ਜੁਲਾਨਾ 'ਚ ਭਾਜਪਾ ਨੇ ਨੌਜਵਾਨ ਆਗੂ ਅਤੇ ਏਅਰ ਇੰਡੀਆ ਦੀ ਨੌਕਰੀ ਛੱਡ ਸਿਆਸਤ 'ਚ ਪ੍ਰਵੇਸ਼ ਕਰਨ ਵਾਲੇ ਕੈਪਟਨ ਯੋਗੇਸ਼ ਕੁਮਾਰ ਬੈਰਾਗੀ ਨੂੰ ਮੈਦਾਨ ਵਿਚ ਉਤਾਰਿਆ ਹੈ। ਸਫੀਦੋਂ ਦਾ ਰਹਿਣ ਵਾਲਾ ਯੋਗੇਸ਼ ਇਸ ਸਮੇਂ ਭਾਜਪਾ ਯੁਵਾ ਮੋਰਚਾ ਦੀ ਹਰਿਆਣਾ ਇਕਾਈ ਦਾ ਉਪ ਪ੍ਰਧਾਨ ਹੈ। ਭਾਜਪਾ ਨੇ ਬੁੱਧਵਾਰ ਨੂੰ ਜਾਰੀ ਆਪਣੀ ਪਹਿਲੀ ਸੂਚੀ 'ਚ 67 ਉਮੀਦਵਾਰਾਂ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਹਰਿਆਣਾ ਦੇ ਮੁੱਖ ਮੰਤਰੀ ਅਤੇ ਕਰਨਾਲ ਤੋਂ ਮੌਜੂਦਾ ਵਿਧਾਇਕ ਨਾਇਬ ਸਿੰਘ ਸੈਣੀ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੀ ਲਾਡਵਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਦੀ ਨਜ਼ਰ ਹਰਿਆਣਾ ਵਿਚ ਲਗਾਤਾਰ ਤੀਜੀ ਜਿੱਤ 'ਤੇ ਹੈ, ਪਰ ਉਸ ਨੂੰ ਕਾਂਗਰਸ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨ ਦੀ ਉਮੀਦ ਹੈ। ਕਾਂਗਰਸ ਸੂਬੇ ਵਿੱਚ ਸੱਤਾ ਵਿਰੋਧੀ ਲਹਿਰ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। 90 ਮੈਂਬਰੀ ਰਾਜ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਿੰਗ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ ਪਾਲੀਗ੍ਰਾਫ਼ ਟੈਸਟ ਨੇ ਉਲਝਾਇਆ ਕੋਲਕਾਤਾ ਮਾਮਲਾ: ਹੋਇਆ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News