ਤ੍ਰਿਪੁਰਾ ਵਿਧਾਨ ਸਭਾ ਚੋਣਾ: ਭਾਜਪਾ ਨੇ ਜਾਰੀ ਕੀਤੀ 48 ਉਮੀਦਵਾਰਾਂ ਦੀ ਸੂਚੀ

Saturday, Jan 28, 2023 - 01:58 PM (IST)

ਤ੍ਰਿਪੁਰਾ ਵਿਧਾਨ ਸਭਾ ਚੋਣਾ: ਭਾਜਪਾ ਨੇ ਜਾਰੀ ਕੀਤੀ 48 ਉਮੀਦਵਾਰਾਂ ਦੀ ਸੂਚੀ

ਨੈਸ਼ਨਲ ਡੈਸਕ– ਤ੍ਰਿਪੁਰਾ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ, ਕੇਂਦਰੀ ਮੰਤਰੀ ਪ੍ਰਤੀਮਾ ਭੌਮਿਕ ਨੂੰ ਧਨਪੁਰ ਸੀਟਾਂ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ। ਉੱਥੇ ਹੀ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੂੰ ਟਾਊਨ ਬੋਰਦੋਵਾਲੀ ਤੋਂ ਭਾਜਪਾ ਉਮੀਦਵਾਰ ਬਣਾਇਆ ਗਿਆ ਹੈ। 

 

ਭਾਜਪਾ ਨੇਤਾਵਾਂ ਅਨਿਲ ਬਲੂਨੀ ਅਤੇ ਸੰਬਿਤ ਪਾਤਰਾ ਨੇ ਸ਼ਨੀਵਾਰ ਨੂੰ ਪਾਰਟੀ ਦਫਤਰ ’ਚ ਆਯੋਜਿਤ ਇਕ ਪੱਤਰਕਾਰ ਸੰਮੇਲਨ ’ਚ ਤ੍ਰਿਪੁਰਾ ਵਿਧਾਨ ਚੋਣਾਂ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ ਕੀਤਾ। ਭੌਮਿਕ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਚ ਕੇਂਦਰੀ ਮੰਤਰੀ ਹਨ। ਉਹ ਤ੍ਰਿਪੁਰਾ ਤੋਂ ਸੰਸਦ ਮੈਂਬਰ ਹਨ। 2018 ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਖੱਬੇਪੱਖੀਆਂ ਦਾ ਗੜ੍ਹ ਮੰਨੇ ਜਾਂਦੇ ਤ੍ਰਿਪੁਰਾ ਵਿਚ ਭਾਜਪਾ ਨੇ ਸਰਕਾਰ ਬਣਾਈ ਸੀ।

ਉਸ ਤੋਂ ਪਹਿਲਾਂ ਮਾਰਕਸਵਾਦੀ ਕਮਿਊਨਿਟੀ ਪਾਰਟੀ (ਮਾਕਪਾ) ਨੇ ਤ੍ਰਿਪੁਰਾ ’ਚ 25 ਸਾਲਾਂ ਤਕ ਸਾਸ਼ਨ ਕੀਤਾ ਸੀ। ਭਾਜਪਾ ਦੀ ਸਿਖਰਲੀ ਲੀਡਰਸ਼ਿਪ ਤ੍ਰਿਪੁਰਾ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਸਾਬਕਾ ਕਾਂਗਰਸੀ ਆਗੂ ਅਤੇ ਵੰਸ਼ਜ ਪ੍ਰਦਯੋਤ ਦੇਬ ਬਰਮਨ ਦੀ ਅਗਵਾਈ ਵਾਲੀ ਪਾਰਟੀ ਟਿਪਰਾ ਮੋਥਾ ਨਾਲ ਚੋਣ ਤੋਂ ਪਹਿਲਾਂ ਗਠਜੋੜ ਲਈ ਗੱਲਬਾਤ ਕਰ ਰਹੀ ਸੀ ਪਰ ਹੁਣ ਅਜਿਹੇ ਕਿਸੇ ਵੀ ਗਠਜੋੜ ਨੂੰ ਰੱਦ ਕਰ ਦਿੱਤਾ ਗਿਆ ਹੈ। ਉਥੇ ਹੀ ਮਾਕਪਾ ਇਸ ਵਾਰ ਸੂਬੇ ਦੀ ਚੋਣ ਕਾਂਗਰਸ ਦੇ ਨਾਲ ਗਠਜੋੜ ’ਚ ਲੜ ਰਹੀ ਹੈ। 


author

Rakesh

Content Editor

Related News