'ਮੋਦੀ ਦੀ ਗਾਰੰਟੀ' ਨਾਲ BJP ਨੇ 2024 ਦਾ ਮੈਨੀਫੈਸਟੋ ਕੀਤਾ ਜਾਰੀ, ਜਾਣੋ ਕੀ ਕੀਤੇ ਵਾਅਦੇ

Sunday, Apr 14, 2024 - 10:38 AM (IST)

'ਮੋਦੀ ਦੀ ਗਾਰੰਟੀ' ਨਾਲ BJP ਨੇ 2024 ਦਾ ਮੈਨੀਫੈਸਟੋ ਕੀਤਾ ਜਾਰੀ, ਜਾਣੋ ਕੀ ਕੀਤੇ ਵਾਅਦੇ

ਨਵੀਂ ਦਿੱਲੀ- ਭਾਜਪਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ। ਪਾਰਟੀ ਆਪਣੇ ਮੈਨੀਫੈਸਟੋ ਨੂੰ 'ਸੰਕਲਪ ਪੱਤਰ' ਕਹਿੰਦੀ ਹੈ। ਮੈਨੀਫੈਸਟੋ ਦਾ ਸਿਰਲੇਖ 'ਮੋਦੀ ਦੀ ਗਾਰੰਟੀ' ਹੈ ਅਤੇ ਇਹ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ 'ਤੇ ਕੇਂਦਰਿਤ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕੇਂਦਰ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਸੰਕਲਪ ਪੱਤਰ ਵੀ ਸੌਂਪੇ। ਇਸ ਮੌਕੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਵੱਲੋਂ ਦੇਸ਼ ਵਾਸੀਆਂ ਨਾਲ ਕੀਤੇ ਹਰ ਵਾਅਦੇ ਅਤੇ ਹਰ ਸੰਕਲਪ ਨੂੰ ਪੂਰਾ ਕੀਤਾ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕਰਨ ਅਤੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਅਤੇ ਹੋਰ ਕਈ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਕਹਿੰਦੇ ਹਾਂ, ਅਸੀਂ ਕਰਦੇ ਹਾਂ।

ਇਹ ਵੀ ਪੜ੍ਹੋ- ਸਕੂਲ ਬੱਸ ਹਾਦਸੇ ਦੀ ਵੀਡੀਓ ਆਈ ਸਾਹਮਣੇ, ਡਰਾਈਵਰ ਦੀ ਗਲਤੀ ਨੇ ਖੋਹ ਲਈਆਂ 6 ਮਾਸੂਮ ਬੱਚੀਆਂ ਦੀਆਂ ਜਾਨਾਂ

ਇਸ ਮੈਨੀਫੈਸਟੋ ਵਿਚ ਭਾਜਪਾ 'GYAN' ਯਾਨੀ ਗਰੀਬ, ਯੁਵਾ, ਅੰਨਦਾਤਾ (ਕਿਸਾਨ) ਅਤੇ ਨਾਰੀ ਸ਼ਕਤੀ 'ਤੇ ਫੋਕਸ ਕੀਤਾ ਹੈ। ਭਾਜਪਾ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ 400 ਪਾਰ ਦਾ ਨਾਅਰਾ ਦਿੱਤਾ ਹੈ। ਯਾਨੀ ਕਿ ਪਾਰਟੀ 400 ਤੋਂ ਵੱਧ ਲੋਕ ਸਭਾ ਸੀਟਾਂ 'ਤੇ ਕਬਜ਼ਾ ਜਮਾਉਣਾ ਚਾਹੁੰਦੀ ਹੈ। ਇਸ ਲਈ ਭਾਜਪਾ ਜੀ ਜਾਨ ਨਾਲ ਜੁੱਟੀ ਹੋਈ ਹੈ। ਲੋਕ ਸਭਾ ਚੋਣਾਂ ਇਸ ਵਾਰ 7 ਪੜਾਵਾਂ ਵਿਚ ਹੋਣ ਜਾ ਰਹੀਆਂ ਹਨ। ਸ਼ੁਰੂਆਤ ਪਹਿਲੇ ਪੜਾਅ ਤੋਂ 19 ਅਪ੍ਰੈਲ ਨੂੰ ਹੋਵੇਗੀ ਅਤੇ ਆਖ਼ਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਭਾਜਪਾ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿਚ ਜੁੱਟ ਗਈ ਹੈ ਅਤੇ ਸਾਰੇ ਸੂਬਿਆਂ ਵਿਚ ਪੂਰੀ ਤਾਕਤ ਲਾ ਰਹੀ ਹੈ। 

ਇਹ ਵੀ ਪੜ੍ਹੋ- 18 ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ 'ਚ ਬੰਦ ਭਾਰਤੀ, ਰਿਹਾਈ ਲਈ ਇਕੱਠੇ ਕੀਤੇ ਗਏ 34 ਕਰੋੜ ਰੁਪਏ

 

ਮੈਨੀਫੈਸਟੋ ਜਾਰੀ ਕਰਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਨੇ ਮੈਨੀਫੈਸਟੋ ਵਿਚ 3 ਕਰੋੜ ਹੋਰ ਘਰ ਬਣਾਉਣ ਦਾ ਸੰਕਲਪ ਲਿਆ ਹੈ। ਸਸਤੇ ਸਿਲੰਡਰ ਤੋਂ ਬਾਅਦ ਹੁਣ ਅਸੀਂ ਹਰ ਘਰ ਤੱਕ ਪਾਈਪ ਰਾਹੀਂ ਸਸਤੀ ਗੈਸ ਪਹੁੰਚਾਉਣ ਦਾ ਕੰਮ ਕਰਾਂਗੇ। ਮੁਦਰਾ ਸਕੀਮਾਂ ਤਹਿਤ ਲੋਨ ਸੀਮਾ 10 ਲੱਖ ਰੁਪਏ ਸੀ, ਭਾਜਪਾ ਇਸ ਨੂੰ ਵਧਾ ਕੇ 20 ਲੱਖ ਰੁਪਏ ਕਰਨ ਜਾ ਰਹੀ ਹੈ। ਟਰਾਂਸਜੈਂਡਰ ਲੋਕਾਂ ਨੂੰ ਪਛਾਣ ਅਤੇ ਸਨਮਾਨ ਦੇਣ ਲਈ ਵੀ ਕੰਮ ਕੀਤਾ ਗਿਆ ਹੈ। ਇਸ ਨੂੰ ਆਯੁਸ਼ਮਾਨ ਯੋਜਨਾ ਦੇ ਤਹਿਤ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ ਹੈ। 10 ਸਾਲਾਂ ਵਿਚ 10 ਕਰੋੜ  ਸਵੈ-ਸਹਾਇਤਾ ਸਮੂਹ ਵਿਚ ਸ਼ਾਮਲ ਹੋਏ, ਹੁਣ ਇਹ ਉਨ੍ਹਾਂ ਭੈਣਾਂ ਨੂੰ ਸਿਖਲਾਈ ਦੇਣ ਦਾ ਕੰਮ ਕਰੇਗਾ। ਭਾਜਪਾ ਨੇ ਤਿੰਨ ਕਰੋੜ ਭੈਣਾਂ ਨੂੰ ਕਰੋੜਪਤੀ ਬਣਾਉਣ ਦਾ ਵਾਅਦਾ ਕੀਤਾ ਹੈ। ਪੀ. ਐੱਮ ਨੇ ਡਰੋਨ ਦੀਦੀ ਏਅਰ ਦਾ ਵੀ ਜ਼ਿਕਰ ਕੀਤਾ ਅਤੇ ਇ ਸਨੂੰ ਖੇਤੀਬਾੜੀ ਖੇਤਰ ਵਿਚ ਇਕ ਕ੍ਰਾਂਤੀ ਦੱਸਿਆ। ਭਾਜਪਾ ਸਰਕਾਰ ਸਰਵਾਈਕਲ ਕੈਂਸਰ 'ਤੇ ਸਸ਼ਕਤੀਕਰਨ ਨਾਲ ਕੰਮ ਕਰੇਗੀ।

ਇਹ ਵੀ ਪੜ੍ਹੋ- 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 6 ਸਾਲ ਦਾ ਬੱਚਾ, ਬਚਾਅ ਮੁਹਿੰਮ 'ਚ ਜੁੱਟੀਆਂ ਟੀਮਾਂ


author

Tanu

Content Editor

Related News