ਭਾਜਪਾ ਨੇ ਉੱਤਰ ਪ੍ਰਦੇਸ਼ ਜ਼ਿਮਣੀ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

Thursday, Oct 24, 2024 - 05:05 PM (IST)

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਨੌਂ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਣੀ ਚੋਣਾਂ ਲਈ ਸੱਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਕਰਹਲ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਸੰਸਦ ਮੈਂਬਰ ਤੇਜ ਪ੍ਰਤਾਪ ਯਾਦਵ ਦੇ ਖ਼ਿਲਾਫ਼ ਅਨੁਜੇਸ਼ ਯਾਦਵ ਨੂੰ ਉਤਾਰਿਆ ਹੈ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਗਾਜ਼ੀਆਬਾਦ ਤੋਂ ਸੰਜੀਵ ਸ਼ਰਮਾ, ਫੂਲਪੁਰ ਤੋਂ ਦੀਪਕ ਪਟੇਲ, ਕੁੰਡਰਕੀ ਤੋਂ ਰਾਮਵੀਰ ਸਿੰਘ ਠਾਕੁਰ, ਖੈਰ ਤੋਂ ਸੁਰਿੰਦਰ ਦਿਲੇਰ, ਕਟੇਹੜੀ ਤੋਂ ਧਰਮਰਾਜ ਨਿਸ਼ਾਦ ਅਤੇ ਮਾਝਵਾਨ ਤੋਂ ਸੁਚਿਸ਼ਮਿਤਾ ਮੌਰਿਆ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਟਾਇਰ ਫਟਣ ਕਾਰਣ ਪਲਟੀ ਕਾਰ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਦੱਸ ਦੇਈਏ ਕਿ ਸੂਬੇ ਦੀਆਂ 9 ਸੀਟਾਂ 'ਤੇ 13 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ, ਜਦਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਪਾਰਟੀ ਨੇ ਮੀਰਾਪੁਰ (ਮੁਜ਼ੱਫਰਨਗਰ) ਅਤੇ ਸਿਸਾਮਾਊ (ਕਾਨਪੁਰ ਸ਼ਹਿਰ) ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਲੋਕ ਸਭਾ ਚੋਣਾਂ ਵਿੱਚ ਇਨ੍ਹਾਂ 9 ਸੀਟਾਂ ਦੇ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ, ਜਦੋਂਕਿ ਸਿਸਾਮਾਊ ਸੀਟ ਸਪਾ ਵਿਧਾਇਕ ਇਰਫਾਨ ਸੋਲੰਕੀ ਦੇ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ। ਸੋਲੰਕੀ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

ਇਹ ਵੀ ਪੜ੍ਹੋ - ਅਯੁੱਧਿਆ 'ਚ ਇਸ ਵਾਰ ਦਾ ਦੀਪ ਉਤਸਵ ਹੋਵੇਗਾ ਬਹੁਤ ਖ਼ਾਸ, ਬਣਨਗੇ ਵਿਸ਼ਵ ਰਿਕਾਰਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News