ਭਾਜਪਾ ''ਚ ਆਉਂਦਾ ਹੈ ਕਰੋੜਾਂ ਦਾ ਚੰਦਾ:ਯਸ਼ਪਾਲ ਮਲਿਕ

08/13/2018 4:59:32 PM

ਰੋਹਤਕ— ਜਾਟ ਰਿਜ਼ਰਵੇਸ਼ਨ ਦਾ ਮਾਮਲਾ ਹੋਵੇ ਅਤੇ ਕੈਪਟਨ ਅਭਿਮਨਿਊ ਦਾ ਨਾਂ ਆ ਜਾਵੇ ਤਾਂ ਯਸ਼ਪਾਲ ਮਲਿਕ ਭੜਕ ਪੈਂਦੇ ਹਨ। ਅੱਜ ਰੋਹਤਕ ਜ਼ਿਲੇ ਦੇ ਜਸਿਆ ਪਿੰਡ 'ਚ ਅਖਿਲ ਭਾਰਤੀ ਜਾਟ ਰਿਜ਼ਰਵੇਸ਼ਨ ਸੰਘਰਸ਼ ਦੇ ਭਾਈਚਾਰਾ ਸਮੇਲਨ 'ਚ ਵੀ ਇਹੀ ਦੇਖਣ ਨੂੰ ਮਿਲਿਆ। ਅਭਿਮਨਿਊ ਦੇ ਯਸ਼ਪਾਲ ਮਲਿਕ 'ਤੇ ਚੰਦਰਸ਼ੇਖਰ ਅਤੇ ਲਾਸ਼ਾਂ 'ਤੇ ਰਾਜਨੀਤੀ ਕਰਨ ਦੇ ਬਿਆਨ ਦਾ ਸਵਾਲ ਆਉਂਦੇ ਹੀ ਯਸ਼ਪਾਲ ਮਲਿਕ ਭੜਕ ਪਏ। 

ਮਲਿਕ ਨੇ ਕਿਹਾ ਕਿ ਭਾਜਪਾ 'ਚ ਕਰੋੜਾ ਰੁਪਏ ਲਏ ਜਾਂਦੇ ਹਨ। ਭਾਜਪਾ ਹਰਾਮ ਹੈ ਅਤੇ ਚੰਦਾਖੋਰ ਹੈ। ਇਸੇ ਚੰਦੇ ਨਾਲ ਉਨ੍ਹਾਂ ਦੀ ਰਾਜਨੀਤੀ ਅਤੇ ਰੋਜੀ ਰੋਟੀ ਚਲਦੀ ਹੈ। ਅਭਿਮਨਿਊ ਨੇ ਯਸ਼ਪਾਲ ਮਲਿਕ ਨੂੰ ਚੰਦਾਖੋਰੀ ਅਤੇ ਲਾਸ਼ਾਂ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਸੀ। 

PunjabKesari

ਮਲਿਕ ਨੇ ਅਗਲੇ ਅੰਦੋਲਨ ਦੀ ਘੋਸ਼ਣਾ ਦਾ ਵੀ ਐਲਾਨ ਕਰ ਦਿੱਤਾ। ਮਲਿਕ ਨੇ ਕਿਹਾ ਮੁਖ ਮੰਤਰੀ ਨੇ ਰਿਜ਼ਰਵੇਸ਼ਨ ਨਾਲ ਸੰਬੰਧਿਤ ਜੋ ਮੰਗਾਂ ਮੰਨੀਆ ਸੀ ਉਹ ਲਾਗੂ ਨਹੀਂ ਕੀਤੀ। ਇਸ ਲਈ ਅਨਿਸ਼ਚਿਤ ਕਾਲਿਨ ਅੰਦੋਲਨ ਦਾ ਫੈਸਲਾ ਲਿਆ ਗਿਆ ਹੈ। 16 ਅਗਸਤ ਤੋਂ ਇਸ ਅੰਦੋਲਨ ਦੀ ਸ਼ੁਰੂਆਤ 9 ਜ਼ਿਲਿਆਂ ਅਤੇ ਕਸਬਿਆਂ ਤੋਂ ਹੋ ਜਾਵੇਗੀ। ਜਿਸ ਦੇ ਤਹਿਤ ਹਰ ਪਿੰਡ 'ਚ ਮੁਖ ਮੰਤਰੀ ਦੇ ਪ੍ਰੋਗਰਾਮ 'ਚ ਜਾਟ ਧਰਨਾ ਦੇ ਕੇ ਆਪਣੀਆਂ ਮੰਗਾਂ ਬਾਰੇ ਸਵਾਲ ਪੁੱਛਣਗੇ। ਫਿਰ ਅਗਲੇ 6 ਜ਼ਿਲਿਆਂ 'ਚ ਇਹ ਅੰਦੋਲਨ ਚਲੇਗਾ।

ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਰੋਕਣ ਦੀ ਕੋਸ਼ਿਸ ਕਰਦੇ ਹਾਂ ਤਾਂ 1 ਘੰਟੇ ਦੀ ਕਾਲ 'ਤੇ ਸਾਰੇ ਰੁਕਣ ਵਾਲੇ ਧਰਨੇ ਵਾਲੀ ਥਾਂ 'ਤੇ ਪਹੁੰਚ ਜਾਣਗੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸ਼ਹਿਰਾਂ 'ਚ ਅੰਦੋਲਨ ਨਹੀਂ ਹੋਵੇਗਾ ਕਿਉਂਕਿ ਸ਼ਹਿਰਾਂ 'ਚ ਭਾਜਪਾ ਦੇ ਨੇਤਾ ਹਿੰਸਾ ਦੀ ਸਾਜਿਸ਼ ਰਚ ਸਕਦੇ ਹਨ। ਨਾਲ ਹੀ ਮਲਿਕ ਨੇ ਕਿਹਾ ਕਿ 17 ਅਗਸਤ ਤੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਰਿਹਾ। ਸਾਰੇ ਰਾਜਨੈਤਿਕ ਦਲ ਜਾਟ ਰਿਜ਼ਰਵੇਸ਼ਨ ਨਾਲ ਸੰਬੰਧਤ ਮੰਗਾਂ 'ਤੇ ਫੈਸਲਾ ਕਰੋ।
 


Related News