ਭਾਜਪਾ ਨੂੰ 2020-21 'ਚ ਮਿਲਿਆ ਕਾਂਗਰਸ ਤੋਂ 6 ਗੁਣਾ ਜ਼ਿਆਦਾ ਚੰਦਾ, ਜਾਣੋ ਦੋਹਾਂ ਪਾਰਟੀਆਂ ਵਲੋਂ ਜੁਟਾਈ ਰਕਮ
Tuesday, May 31, 2022 - 05:59 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ ਨੂੰ ਵਿੱਤ ਸਾਲ 2020-21 'ਚ 477.5 ਕਰੋੜ ਰੁਪਏ ਦਾ ਚੰਦਾ ਮਿਲਿਆ, ਜਦੋਂ ਕਿ ਵਿਰੋਧੀ ਕਾਂਗਰਸ ਨੂੰ 74.50 ਕਰੋੜ ਰੁਪਏ ਚੰਦੇ ਦੇ ਰੂਪ 'ਚ ਮਿਲੇ। ਚੋਣ ਕਮਿਸ਼ਨ ਨੇ ਦੋਹਾਂ ਦਲਾਂ ਦੀ ਚੰਦੇ ਨਾਲ ਸੰਬੰਧਤ ਰਿਪੋਰਟ ਮੰਗਲਵਾਰ ਨੂੰ ਜਨਤਕ ਕੀਤੀ।
ਇਹ ਵੀ ਪੜ੍ਹੋ : ਕੁੜੀ ਦੇ ਹੱਥ 'ਚ ਮਾਂ ਦੀ ਪੇਟਿੰਗ ਦੇਖ ਭਾਵੁਕ ਹੋਏ PM ਮੋਦੀ, ਸਿਰ 'ਤੇ ਹੱਥ ਰੱਖ ਦਿੱਤਾ ਆਸ਼ੀਰਵਾਦ
ਇਸ ਅਨੁਸਾਰ, ਭਾਜਪਾ ਨੂੰ ਕਈ ਇਕਾਈਆਂ, ਚੋਣਾਵੀ ਟਰੱਸਟ ਅਤੇ ਵਿਅਕਤੀਆਂ ਤੋਂ 4,77,54,077 ਰੁਪਏ ਦਾ ਚੰਦਾ ਮਿਲਿਆ। ਭਾਜਪਾ ਨੇ ਵਿੱਤ ਸਾਲ 2020-21 'ਚ ਮਿਲੇ ਚੰਦੇ ਦੀ ਰਿਪੋਰਟ 14 ਮਾਰਚ ਨੂੰ ਕਮਿਸ਼ਨ ਨੂੰ ਸੌਂਪੀ ਸੀ। ਕਾਂਗਰਸ ਨੂੰ ਮਿਲੇ ਚੰਦੇ ਦੀ ਰਿਪੋਰਟ ਅਨੁਸਾਰ, ਉਸ ਨੂੰ ਵੱਖ-ਵੱਖ ਇਕਾਈਆਂ ਅਤੇ ਵਿਅਕਤੀਆਂ ਤੋਂ 74,50,49,731 ਰੁਪਏ ਦਾ ਚੰਦਾ ਮਿਲਿਆ। ਚੋਣ ਕਾਨੂੰਨ ਦੇ ਪ੍ਰਬੰਧਾਂ ਅਨੁਸਾਰ ਸਿਆਸੀ ਦਲਾਂ ਨੂੰ 20 ਹਜ਼ਾਰ ਰੁਪਏ ਤੋਂ ਵੱਧ ਦੇ ਚੰਦੇ ਨਾਲ ਜੁੜੀ ਜਾਣਕਾਰੀ ਦੇਣੀ ਹੁੰਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ