ਭਾਜਪਾ ਦੀ ਹਨ੍ਹੇਰੀ ''ਚ ਵਿਰੋਧੀ ਉੱਡ ਜਾਣਗੇ : ਰਾਜਨਾਥ ਸਿੰਘ

04/27/2019 4:38:15 PM

ਬਸਤੀ— ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਦੇਸ਼ 'ਚ ਭਾਜਪਾ ਦੀ ਹਨ੍ਹੇਰੀ ਚੱਲ ਰਹੀ ਹੈ, ਜਿਸ 'ਚ ਵਿਰੋਧੀ ਤਿਨਕੇ ਦੀ ਤਰ੍ਹਾਂ ਉੱਡ ਜਾਵੇਗਾ। ਛਾਉਣੀ ਬਾਜ਼ਾਰ 'ਚ ਇਕ ਚੋਣਾਵੀ ਸਭਾ 'ਚ ਸ਼੍ਰੀ ਸਿੰਘ ਨੇ ਕਿਹਾ ਕਿ ਲੋਕ ਸਭਾ ਤਿੰਨ ਗੇੜਾਂ 'ਚ ਹੋਈ ਵਟਿੰਗ ਦੇ ਰੁਝਾਨ ਨਾਲ ਵਿਰੋਧੀ ਦਲ ਘਬਰਾ ਗਏ ਹਨ ਅਤੇ ਉਨ੍ਹਾਂ 'ਚ ਨਿਰਾਸ਼ਾ ਫੈਲ ਗਈ ਹੈ। ਦੇਸ਼ 'ਚ ਭਾਜਪਾ ਦੀ ਹਨ੍ਹੇਰੀ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸ ਦੀ ਬਦੌਲਤ ਦੇਸ਼ ਸਾਢੇ 4 ਸਾਲ 'ਚ ਆਰਥਿਕ ਰੂਪ ਨਾਲ 6ਵੇਂ ਸਥਾਨ 'ਤੇ ਆ ਗਿਆ ਹੈ। ਅਜਿਹੇ ਹੀ ਹਾਲਾਤ ਰਹੇ ਤਾਂ 2030 ਤੱਕ ਭਾਰਤ ਚੀਨ ਨੂੰ ਪਛਾੜ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਚਾਰ ਸਾਲਾਂ 'ਚ ਉਹ ਕੰਮ ਕਰ ਦਿੱਤਾ ਜੋ 60 ਸਾਲਾਂ 'ਚ ਕਾਂਗਰਸ ਸਰਕਾਰ ਨਹੀਂ ਕਰ ਸਕੀ ਸੀ। ਆਜ਼ਾਦੀ ਬਾਅਦ ਤੋਂ 2014 ਤੱਕ ਦੇਸ਼ 'ਚ 12 ਕਰੋੜ ਗੈਸ ਕਨੈਕਸ਼ਨ ਸਨ, ਜਦੋਂ ਕਿ 4 ਸਾਲਾਂ 'ਚ 13 ਕਰੋੜ ਗੈਸ ਕਨੈਕਸ਼ਨ ਦਿੱਤੇ ਗਏ ਹਨ।

ਕੇਂਦਰ ਸਰਕਾਰ ਦੀ ਕਲਿਆਣਕਾਰੀ ਯੋਜਨਾਵਾਂ ਦਾ ਧਨ ਜਨਤਾ ਦੇ ਖਾਤੇ 'ਚ ਸਿੱਧੇ ਭੇਜਣ ਨਾਲ ਇਕ ਲੱਖ 10 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਈ ਹੈ। ਸਾਲ 2022 ਤੱਕ ਦੇਸ਼ ਦੇ ਸਾਰੇ ਗਰੀਬਾਂ ਨੂੰ ਪੱਕਾ ਮਕਾਨ ਅਤੇ ਗੈਸ ਕਨੈਕਸ਼ਨ ਪ੍ਰਦਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੇਸ਼ ਦੀ ਤਰੱਕੀ ਦੀ ਚਰਚਾ ਕਰਦੇ ਹੋਏ ਹਾ,''ਰੂਸ, ਚੀਨ, ਅਮਰੀਕਾ ਤੋਂ ਬਾਅਦ ਐਂਟੀ ਸੈਟੇਲਾਈਟ ਮਿਜ਼ਾਈਲ ਸਥਾਪਤ ਕਰਨ ਵਾਲਾ ਭਾਰਤ ਚੌਥਾ ਦੇਸ਼ ਹੈ। ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਸਾਲਾਂ ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ 'ਤੇ ਕੋਈ ਦੋਸ਼ ਨਹੀਂ ਹੈ। ਵਿਰੋਧੀ ਪਾਰਟੀਆਂ ਮੋਦੀ ਰੋਕੋ ਨੂੰ ਲੈ ਕੇ ਇਕਜੁਟ ਹੋ ਰਹੀਆਂ ਹਨ। ਰਾਜਨਾਥ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਫਿਰ ਕੇਂਦਰ 'ਚ ਪੂਰਨ ਬਹੁਮਤ ਦੀ ਸਰਕਾਰ ਬਣਾਏਗੀ। ਇਸ ਮੌਕੇ ਸੰਸਦ ਮੈਂਬਰ ਪਾਰਟੀ ਉਮੀਦਵਾਰ ਹਰੀਸ਼ ਦਿਵੇਦੀ ਸਮੇਤ ਹੋਰ ਲੋਕਾਂ ਨੇ ਵੀ ਆਪਣਾ ਵਿਚਾਰ ਜ਼ਾਹਰ ਕੀਤਾ।


DIsha

Content Editor

Related News