ਆਂਧਰਾ ਪ੍ਰਦੇਸ਼ ''ਚ ਹਿੰਦੂ ਮੰਦਰਾਂ ''ਤੇ ਹਮਲੇ ਦਾ ਮਾਮਲਾ ਭਾਜਪਾ ਨੇ ਰਾਜ ਸਭਾ ਵਿਚ ਉਠਾਇਆ
Thursday, Feb 04, 2021 - 02:35 AM (IST)
ਨਵੀਂ ਦਿੱਲੀ (ਭਾਸ਼ਾ)- ਭਾਜਪਾ ਨੇ ਬੁੱਧਵਾਰ ਰਾਜ ਸਭਾ ਵਿਚ ਆਂਧਰਾ ਪ੍ਰਦੇਸ਼ ਵਿਚ ਮੰਦਰਾਂ 'ਤੇ ਹਮਲੇ ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਢੁੱਕਵੀਂ ਕਾਰਵਾਈ ਕਰਨ ਦੀ ਬੇਨਤੀ ਕੀਤੀ।
ਭਾਜਪਾ ਦੇ ਇਕ ਮੈਂਬਰ ਜੀ.ਵੀ.ਐੱਲ. ਨਰਸਿਮ੍ਹਾ ਰਾਓ ਨੇ ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦੇ ਹੋਏ ਦਾਅਵਾ ਕੀਤਾ ਕਿ ਪਿਛਲੇ 19 ਮਹੀਨਿਆਂ ਵਿਚ ਆਂਧਰਾ ਪ੍ਰਦੇਸ਼ ਵਿਚ ਹਿੰਦੂ ਮੰਦਰਾਂ 'ਤੇ ਹਮਲੇ, ਉਨ੍ਹਾਂ ਨੂੰ ਤੋੜਣ ਅਤੇ ਮੂਰਤੀਆਂ ਨੂੰ ਅਪਵਿੱਤਰ ਕਰਨ ਨਾਲ ਸਬੰਧਿਤ 140 ਘਟਨਾਵਾਂ ਧਿਆਨ ਵਿਚ ਆਈਆਂ ਹਨ। ਵੱਖ-ਵੱਖ ਮੰਦਰਾਂ 'ਤੇ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਵਾਈ.ਐੱਸ.ਆਰ. ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਮੁਲਜ਼ਮਾਂ ਵਿਰੁੱਧ ਠੋਸ ਕਾਰਵਾਈ ਕਰਨ ਲਈ ਕੋਈ ਗੰਭੀਰਤਾ ਨਹੀਂ ਵਿਖਾਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।