BJP ਪ੍ਰਧਾਨ ਜੇ. ਪੀ. ਨੱਢਾ ਦੇ ਪੁੱਤਰ ਗਿਰੀਸ਼ ਨੇ ਪ੍ਰਾਚੀ ਨਾਲ ਲਏ ਸੱਤ ਫੇਰੇ (ਤਸਵੀਰਾਂ)

02/26/2020 5:30:15 PM

ਅਜਮੇਰ/ਬਿਲਾਸਪੁਰ— ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਦੇ ਪੁੱਤਰ ਗਿਰੀਸ਼ ਨੱਢਾ ਮੰਗਲਵਾਰ ਦੇਰ ਰਾਤ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਗਿਰੀਸ਼ ਨੱਢਾ ਨੇ ਰਾਜਸਥਾਨ ਦੇ ਪੁਸ਼ਕਰ 'ਚ ਪ੍ਰਚਾਰੀ ਨਾਲ ਸੱਤ ਫੇਰੇ ਲਏ। ਗਿਰੀਸ਼ ਨੱਢਾ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਕਾਰੋਬਾਰੀ ਅਜੇ ਜਿਆਣੀ ਦੀ ਪੁੱਤਰੀ ਪ੍ਰਾਚੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ। ਰਾਜਸਥਾਨ ਦੇ ਪੁਸ਼ਕਰ ਤੋਂ ਮੰਗਲਵਾਰ ਸ਼ਾਮ ਗੁਲਾਬ ਬਾਗ ਪੈਲੇਸ ਲਈ ਗਿਰੀਸ਼ ਦੀ ਬਰਾਤ ਹਾਥੀ, ਘੋੜੇ ਅਤੇ ਊਠਾਂ 'ਤੇ ਸਵਾਰ ਹੋ ਕੇ ਨਿਕਲੀ। ਜਿੱਥੇ ਬਰਾਤ ਦਾ ਨਿੱਘਾ ਸਵਾਗਤ ਹੋਇਆ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। 

PunjabKesari

ਜੇ. ਪੀ. ਨੱਢਾ ਅਤੇ ਉਨ੍ਹਾਂ ਦੀ ਪਤਨੀ ਮੱਲਿਕਾ ਨੱਢਾ ਤੋਂ ਇਲਾਵਾ ਦੇ ਦੇਸ਼ ਭਰ ਤੋਂ ਆਏ ਪਰਿਵਾਰਕ ਦੋਸਤਾਂ ਨੇ ਹਿਮਾਚਲੀ ਰੀਤੀ-ਰਿਵਾਜ ਨਾਲ ਗਿਰੀਸ਼ ਦੇ ਸਿਹਰਾਬੰਦੀ ਕੀਤੀ। ਨਾਨਕੇ ਵਾਲਿਆਂ ਨੇ ਪੂਰੀਆਂ ਰਸਮਾਂ ਨਿਭਾਈਆਂ। ਪਰਿਵਾਰਕ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਵਿਆਹ ਦੀਆਂ ਰਸਮਾਂ ਪੁਸ਼ਕਰ ਵਿਚ ਪੂਰੀਆਂ ਹੋਣ ਤੋਂ ਬਾਅਦ ਲਾੜਾ-ਲਾੜੀ ਨਾਲ ਜੇ. ਪੀ. ਨੱਢਾ ਅਤੇ ਪਰਿਵਾਰ ਦੇ ਲੋਕ ਬਿਲਾਸਪੁਰ ਸਥਿਤ ਜੱਦੀ ਘਰ ਪਰਤ ਆਏ ਹਨ।

PunjabKesari

ਜੱਦੀ ਘਰ 'ਚ ਨਵੀਂ ਵਿਆਹੀ ਲਾੜੀ ਦਾ 28 ਫਰਵਰੀ ਨੂੰ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਹੋਵੇਗਾ। 29 ਫਰਵਰੀ ਨੂੰ ਪ੍ਰਦੇਸ਼ ਦੇ ਰਿਸ਼ਤੇਦਾਰਾਂ ਅਤੇ ਨੇਤਾਵਾਂ ਸਮੇਤ ਰਿਸ਼ਤੇਦਾਰਾਂ ਲਈ ਖਾਸ ਆਯੋਜਨ ਕੀਤਾ ਜਾਵੇਗਾ। ਇਸ 'ਚ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਹੋਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

PunjabKesari


Tanu

Content Editor

Related News