ਪ੍ਰਸ਼ਾਸਨ ਤੇ ਜਨਤਾ ਵਿਚਾਲੇ ਸੇਤੂ ਬਣਨ ਭਾਜਪਾ ਵਿਧਾਇਕ ਤੇ ਕਾਰਕੁੰਨ

Tuesday, Apr 28, 2020 - 11:36 PM (IST)

ਪ੍ਰਸ਼ਾਸਨ ਤੇ ਜਨਤਾ ਵਿਚਾਲੇ ਸੇਤੂ ਬਣਨ ਭਾਜਪਾ ਵਿਧਾਇਕ ਤੇ ਕਾਰਕੁੰਨ

ਨਵੀਂ ਦਿੱਲੀ (ਪ.ਸ.)- ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਅਤੇ ਕਾਰਕੁੰਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਜਨਤਾ ਵਿਚਾਲੇ ਇਕ ਸੇਤੂ ਵਜੋਂ ਕੰਮ ਕਰਦੇ ਹੋਏ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਪ੍ਰਸ਼ਾਸਨਕ ਹਿਦਾਇਤਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।
ਨੱਡਾ ਨੇ ਵੀਡੀਓ ਕਾਨਫਰਾਂਸਿੰਗ ਰਾਹੀਂ ਅਸਮ ਦੇ ਵਿਧਾਇਕਾਂ ਨਾਲ ਕੋਰੋਨਾ ਇਨਫੈਕਸ਼ਨ 'ਤੇ ਜਾਰੀ ਹਿਦਾਇਤਾਂ ਨੂੰ ਲੈ ਕੇ ਚਰਚਾ ਕੀਤੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਚਾਹੇ ਕਿਤੇ ਗੱਡੀ ਰਾਹੀਂ ਜਾਣਾ ਹੋਵੇ ਜਾਂ ਕੋਈ ਹੋਰ ਗੱਲ ਹੋਵੇ... ਸਾਰੀਆਂ ਚੀਜਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਪੜ੍ਹੋ ਅਤੇ ਰੋਲ ਮਾਡਲ ਬਣੋ। ਉਨ੍ਹਾਂ ਨੇ ਪਾਰਟੀ ਵਿਧਾਇਕਾਂ ਅਤੇ ਕਾਰਕੁੰਨਾਂ ਨੂੰ ਕਿਹਾ ਕਿ ਸਾਵਧਾਨ ਰਹੋ ਅਤੇ ਸਾਰਿਆਂ ਨਾਲ ਸੰਪਰਕ ਬਣਾਈ ਰੱਖੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਕੋਲੋਂ ਅਵਿਵਹਾਰਕ ਮੰਗ ਨਾ ਕਰੋ।
 


author

Sunny Mehra

Content Editor

Related News