ਪਾਕਿਸਤਾਨ ਨਾਲ ਤਣਾਅ ਵਧਣ ਕਾਰਨ BJP ਦੀ ਲੋਕਪ੍ਰਿਅਤਾ ਵਧੀ : ਮੋਬੀਅਸ

Tuesday, Mar 05, 2019 - 05:28 PM (IST)

ਪਾਕਿਸਤਾਨ ਨਾਲ ਤਣਾਅ ਵਧਣ ਕਾਰਨ BJP ਦੀ ਲੋਕਪ੍ਰਿਅਤਾ ਵਧੀ : ਮੋਬੀਅਸ

ਮੁੰਬਈ - ਇਮਰਜਿੰਗ ਮਾਰਕੀਟਸ  ਦੇ ਦਿੱਗਜ ਨਿਵੇਸ਼ਕ ਮਾਰਕ ਮੋਬੀਅਸ ਦਾ  ਕਹਿਣਾ ਹੈ ਕਿ ਪਾਕਿਸਤਾਨ  ਨਾਲ ਤਣਾਅ ਵਧਣ ਨਾਲ ਭਾਰਤ ’ਚ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਦੀ ਲੋਕਪ੍ਰਿਅਤਾ ਵਧੀ ਹੈ। ਉਨ੍ਹਾਂ ਕਿਹਾ ਕਿ ਅਗਲੀਅਾਂ ਲੋਕ ਸਭਾ ਚੋਣਾਂ  ਤੋਂ ਬਾਅਦ  ਮੋਦੀ  ਦੂਜੀ ਵਾਰ ਪ੍ਰਧਾਨ ਮੰਤਰੀ ਬਣਨਗੇ। 

ਭਾਰਤ ਨੇ ਪਾਕਿਸਤਾਨ  ਦੇ ਬਾਲਾਕੋਟ ’ਚ  ਪਿਛਲੇ ਹਫਤੇ ਜੈਸ਼-ਏ-ਮੁਹੰਮਦ  ਦੇ ਕੈਂਪ ’ਤੇ ਹਮਲਾ ਕੀਤਾ ਸੀ,  ਜਿਸ ਤੋਂ ਬਾਅਦ  ਜਵਾਬੀ ਹਮਲੇ ’ਚ ਪਾਕਿਸਤਾਨ  ਦੇ ਜਹਾਜ਼ ਕੰਟਰੋਲ ਰੇਖਾ ਪਾਰ ਕਰ ਕੇ ਭਾਰਤੀ ਸੀਮਾ ’ਚ ਆ ਗਏ  ਸਨ।  ਦੋਵਾਂ ਦੇਸ਼ਾਂ  ’ਚ ਤਣਾਅ ਵਧਣ ਨਾਲ ਭਾਰਤ ਸਮੇਤ ਵਿਦੇਸ਼ੀ ਬਾਜ਼ਾਰਾਂ ’ਚ  ਵੀ ਉਤਾਰ-ਚੜ੍ਹਾਅ ਵਧ ਗਿਆ ਸੀ। 

ਮੋਬੀਅਸ ਕੈਪੀਟਲ ਪਾਰਟਨਰਜ਼  ਦੇ ਸੰਸਥਾਪਕ ਨੇ  ਕਿਹਾ ਕਿ ਮੋਦੀ  ਭਾਰਤੀ ਰਾਸ਼ਟਰਵਾਦ ਦੀ ਵਕਾਲਤ ਕਰਦੇ ਆਏ ਹਨ, ਇਸ ਲਈ ਪਾਕਿਸਤਾਨ  ਦੇ ਨਾਲ  ਹਾਲੀਆ ਤਣਾਅ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ,  ਭਾਵੇਂ ਹੀ ਕਸ਼ਮੀਰ  ’ਚ ਹਾਲਾਤ ਖਰਾਬ  ਹਨ।  ਇਹ ਸ਼ੇਅਰ ਬਾਜ਼ਾਰ ਲਈ ਚੰਗੀ ਖਬਰ ਹੈ,  ਜੇਕਰ ਭਾਜਪਾ ਨੂੰ ਆਪਣੇ ਦਮ ’ਤੇ ਬਹੁਮਤ  ਮਿਲਦਾ ਹੈ ਤਾਂ ਮੋਦੀ ਅਗਲੇ ਟਰਮ ’ਚ ਵੀ ਮਜ਼ਬੂਤ ਪ੍ਰਧਾਨ ਮੰਤਰੀ ਸਾਬਤ ਹੋਣਗੇ।  

ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਨਿਵੇਸ਼ਕਾਂ ਲਈ ਖੁਸ਼ਖਬਰੀ

ਉਨ੍ਹਾਂ  ਕਿਹਾ ਕਿ ਕੇਂਦਰ ’ਚ ਸਰਕਾਰ ਬਣਾਉਣ ਲਈ ਜੇਕਰ ਭਾਜਪਾ ਨੂੰ ਬਹੁਤ ਸਾਥੀ ਦਲਾਂ ਦੀ  ਜ਼ਰੂਰਤ ਨਹੀਂ ਪੈਂਦੀ ਹੈ ਤਾਂ ਇਹ ਚੰਗੀ ਗੱਲ ਹੋਵੇਗੀ।  ਅਜਿਹੇ ’ਚ ਮੋਦੀ ਅਗਲੇ  ਕਾਰਜਕਾਲ ’ਚ ਵੀ ਅਾਰਥਿਕ ਸੁਧਾਰ ਜਾਰੀ ਰੱਖ ਸਕਦੇ ਹਨ,  ਜੋ ਨਿਵੇਸ਼ਕਾਂ ਲਈ ਖੁਸ਼ਖਬਰੀ  ਸਾਬਤ ਹੋਵੇਗੀ।  ਪਿਛਲੇ ਹਫਤੇ ਤੱਕ ਸੱਟਾ ਬਾਜ਼ਾਰ  ਦੇ ਹਿਸਾਬ ਨਾਲ ਲੋਕ ਸਭਾ ਚੋਣਾਂ ’ਚ  ਭਾਜਪਾ ਨੂੰ 260-270 ਸੀਟਾਂ ਮਿਲਣ ਦੀ ਉਮੀਦ ਸੀ,  ਜਦੋਂਕਿ 1 ਫਰਵਰੀ ਨੂੰ ਅੰਤ੍ਰਿਮ ਬਜਟ  ਦੇ ਤੁਰੰਤ ਬਾਅਦ ਪਾਰਟੀ ਨੂੰ 230 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਜਾ  ਰਿਹਾ ਸੀ।  

ਭਾਰਤੀ ਸ਼ੇਅਰ ਬਾਜ਼ਾਰ ’ਚ ਆ ਸਕਦੀ ਹੈ ਚੰਗੀ-ਖਾਸੀ ਤੇਜ਼ੀ

ਮੋਬੀਅਸ  ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਮੋਦੀ  ਫਿਰ ਤੋਂ ਪ੍ਰਧਾਨ ਮੰਤਰੀ ਬਣਨਗੇ।   ਇਸ ਦਾ ਭਰੋਸਾ ਤਾਂ ਉਨ੍ਹਾਂ ਨੂੰ ਪਾਕਿਸਤਾਨ ਨਾਲ ਹਾਲੀਆ ਤਣਾਅ ਤੋਂ ਪਹਿਲਾਂ ਵੀ ਸੀ।  ਹਾਲਾਂਕਿ ਇਸ ਘਟਨਾ ਨਾਲ ਦੇਸ਼ ’ਚ ਉਨ੍ਹਾਂ ਦੀ ਲੋਕਪ੍ਰਿਅਤਾ ਵਧ ਰਹੀ ਹੈ।   ਮੋਬੀਅਸ ਦਾ ਕਹਿਣਾ ਹੈ ਕਿ ਭਾਵੇਂ ਹੀ ਭਾਰਤੀ ਸ਼ੇਅਰ ਬਾਜ਼ਾਰ ਹੁਣ ਇਮਰਜਿੰਗ ਮਾਰਕੀਟਸ ਨੂੰ ਅੰਡਰ ਪਰਫਾਰਮ ਕਰ ਰਿਹਾ ਹੈ ਪਰ ਅੱਗੇ ਇਸ ’ਚ ਚੰਗੀ-ਖਾਸੀ ਤੇਜ਼ੀ ਆ ਸਕਦੀ ਹੈ।  

ਇੰਡਸਟ੍ਰੀਅਲ,  ਨਾਨ-ਬੈਂਕਿੰਗ ਇੰਸਟੀਚਿਊਸ਼ਨਜ਼ ਤੇ ਕੰਜ਼ਿਊਮਰ ਸਟਾਕਸ ’ਤੇ ਭਰੋਸਾ

ਉਨ੍ਹਾਂ  ਕਿਹਾ ਕਿ ਉਨ੍ਹਾਂ ਨੂੰ ਭਾਰਤ ’ਚ ਇੰਡਸਟ੍ਰੀਅਲ,  ਨਾਨ-ਬੈਂਕਿੰਗ ਇੰਸਟੀਚਿਊਸ਼ਨਜ਼ ਤੇ  ਕੰਜ਼ਿਊਮਰ ਸਟਾਕਸ ’ਤੇ ਭਰੋਸਾ ਹੈ।  ਕੁਝ ਕੰਪਨੀਆਂ ਨੇ ਬੈਂਕਿੰਗ ਖੇਤਰ ’ਚ ਐਂਟਰੀ  ਕੀਤੀ ਸੀ।  ਅਸੀਂ ਉਨ੍ਹਾਂ ’ਚ ਬਦਲਾਅ ਹੁੰਦਾ ਵੇਖਿਆ ਹੈ,  ਜਿਨ੍ਹਾਂ ਏਂਟਿਟੀ ਨੂੰ ਲੋਅ-ਕਾਸਟ ਡਿਪਾਜ਼ਿਟ ਦਾ ਮੁਨਾਫਾ ਮਿਲ ਰਿਹਾ ਹੈ,  ਸਾਡੀ ਉਨ੍ਹਾਂ ’ਚ ਦਿਲਚਸਪੀ ਹੈ।   

ਚੀਨ ਦੇ ਮੁਕਾਬਲੇ ਭਾਰਤੀ ਸ਼ੇਅਰ ਬਾਜ਼ਾਰ ਤੋਂ ਬਣ ਸਕਦੈ  ਜ਼ਿਆਦਾ ਪੈਸਾ 

ਉਨ੍ਹਾਂ  ਕਿਹਾ, ‘‘ਸਾਨੂੰ ਹੁਣ ਵੀ ਲੱਗਦਾ ਹੈ ਕਿ ਚੀਨ ਦੇ ਮੁਕਾਬਲੇ ਭਾਰਤੀ ਸ਼ੇਅਰ ਬਾਜ਼ਾਰ  ਤੋਂ ਜ਼ਿਆਦਾ ਪੈਸਾ ਬਣ ਸਕਦਾ ਹੈ।  ਐੱਮ. ਐੱਸ. ਸੀ. ਆਈ.  ਇਮਰਜਿੰਗ ਮਾਰਕੀਟ ਇੰਡੈਕਸ  ’ਚ ਭਾਰਤ ਦਾ ਵੇਟੇਜ ਘੱਟ ਹੋਣ ਨਾਲ ਵੀ ਉਹ ਚਿੰਤਤ ਨਹੀਂ ਹਨ।  ਅਗਲੇ ਇਕ ਸਾਲ  ’ਚ ਇੰਡੈਕਸ ’ਚ ਭਾਰਤ ਦਾ ਵੇਟੇਜ 1 ਫੀਸਦੀ ਘੱਟ ਹੋ ਸਕਦਾ ਹੈ,  ਜਿਸ ਨਾਲ ਪੈਸਿਵ  ਫੰਡਜ਼ ਇੱਥੋਂ 2-3 ਅਰਬ ਡਾਲਰ ਦੀ ਰਕਮ ਕੱਢ ਸਕਦੇ ਹਨ।  ਇਸ ਇੰਡੈਕਸ ’ਚ ਚਾਈਨੀਜ਼ ਮੇਨਲੈਂਡ ਸ਼ੇਅਰਾਂ  ਦੇ ਨਾਲ ਅਰਜਨਟੀਨਾ ਤੇ ਸਾਊਦੀ ਅਰਬ ਦਾ ਵੇਟੇਜ ਵਧਣ ਦੀ ਉਮੀਦ  ਕੀਤੀ ਜਾ ਰਹੀ ਹੈ।  ਮੋਬੀਅਸ ਨੇ ਕਿਹਾ, ‘‘ਮੈਨੂੰ ਤਾਂ ਲੱਗਦਾ ਹੈ ਕਿ ਇੰਡੈਕਸ ’ਚ ਇਹ  ਬਦਲਾਅ ਠੀਕ ਨਹੀਂ ਹੈ।  ਹਾਲਾਂਕਿ ਇਸ ਤੋਂ ਬਾਅਦ ਇਮਰਜਿੰਗ ਮਾਰਕੀਟਸ ’ਚ ਵਿਦੇਸ਼ੀ ਨਿਵੇਸ਼  ਵਧਣ ਦੀ ਉਮੀਦ ਹੈ।’’ 
 


Related News