ਦਿੱਲੀ 'ਚ ਦੀਵਾਲੀ ਮਗਰੋਂ ਫਿਰ ਜ਼ਹਿਰੀਲੀ ਹੋਈ ਹਵਾ, 'ਆਪ' ਨੇ ਭਾਜਪਾ ਸਿਰ ਮੜ੍ਹੇ ਵੱਡੇ ਇਲਜ਼ਾਮ

Monday, Nov 13, 2023 - 04:17 PM (IST)

ਦਿੱਲੀ 'ਚ ਦੀਵਾਲੀ ਮਗਰੋਂ ਫਿਰ ਜ਼ਹਿਰੀਲੀ ਹੋਈ ਹਵਾ, 'ਆਪ' ਨੇ ਭਾਜਪਾ ਸਿਰ ਮੜ੍ਹੇ ਵੱਡੇ ਇਲਜ਼ਾਮ

ਨਵੀਂ ਦਿੱਲੀ- ਦਿੱਲੀ ਐੱਨ.ਸੀ.ਆਰ. 'ਚ ਦੀਵਾਲੀ ਦੇ ਇਕ ਦਿਨ ਬਾਅਦ ਫਿਰ ਧੂੰਏ ਦੀ ਚਾਦਰ ਵਿਛ ਗਈ ਹੈ। ਦੋ ਦਿਨ ਪਹਿਲਾਂ ਬਾਰਿਸ਼ ਤੋਂ ਬਾਅਦ ਜੋ ਆਸਮਾਨ ਨੀਲਾ ਦਿਖਾਈ ਦੇ ਰਿਹਾ ਸੀ ਉਹ ਫਿਰ ਤੋਂ ਸਮੌਗ ਨਾਲ ਭਰਿਆ ਦਿਖਾਈ ਦੇਣ ਲੱਗਾ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਲੋਕਾਂ ਨੇ ਦੂਜੇ ਲੋਕਾਂ ਨੂੰ ਦੀਵਾਲੀ 'ਤੇ ਆਤਿਸ਼ਬਾਜ਼ੀ ਲਈ ਉਕਸਾਇਆ, ਜਿਸ ਨਾਲ ਰਾਜਧਾਨੀ 'ਚ ਏ.ਕਿਊ.ਆਈ. 'ਚ ਰਾਤੋਂ-ਰਾਤ 100 ਅੰਕ ਤੋਂ ਜ਼ਿਆਦਾ ਦਾ ਵਾਧਾ ਹੋ ਗਿਆ। 

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ

ਇਕ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ਦਿੱਲੀ 'ਚ ਆਤਿਸ਼ਬਾਜ਼ੀ ਲਈ ਪਟਾਖੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਲਿਆਏ ਗਏ ਸਨ ਅਤੇ ਇਨ੍ਹਾਂ ਸੂਬਿਆਂ ਦੀ ਪੁਲਸ ਸਣੇ ਕੁਝ ਲੋਕਾਂ ਨੇ ਪਟਾਖਿਆਂ ਨੂੰ ਸ਼ਹਿਰ 'ਚ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੀ। ਰਾਏ ਨੇ ਕਿਹਾ ਕਿ ਜੇਕਰ ਇਨ੍ਹਾਂ ਸੂਬਿਆਂ ਨੇ ਪਟਾਖਿਆਂ 'ਤੇ ਪਾਬੰਦੀ ਲਗਾਈ ਹੁੰਦੀ ਅਤੇ ਉਨ੍ਹਾਂ ਦੀ ਪੁਲਸ ਨੇ ਵੀ ਆਪਣਾ ਕਰਤਵ ਠੀਕ ਢੰਗ ਨਾਲ ਨਿਭਾਇਆ ਹੁੰਦਾ ਤਾਂ ਦਿੱਲੀ ਨੂੰ ਪਰੇਸ਼ਾਨੀ ਨਹੀਂ ਹੁੰਦੀ। 

ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਚੌਥੇ ਪੜ3ਅ ਤਹਿਤ ਦਿੱਲੀ 'ਚ ਨਿਰਮਾਣ ਕੰਮ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੀ ਐਂਟਰੀ 'ਤੇ ਪਾਬੰਦੀ ਸਮੇਤ ਚੁੱਕੇ ਗਏ ਕਦਮ ਅਗਲੇ ਆਦੇਸ਼ ਤਕ ਲਾਗੂ ਰਹਿਣਗੇ। ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਧੂੜ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ ਆਪਣੀ ਮੁਹਿੰਮ ਨੂੰ 30 ਨਵੰਬਰ ਤਕ ਵਧਾਉਣ ਅਤੇ 14 ਨਵੰਬਰ ਤੋਂ ਖੁੱਲ੍ਹੀਆਂ ਥਾਵਾਂ 'ਤੇ ਕੂੜਾ ਸਾੜਨ ਦੇ ਖਿਲਾਫ ਇਕ ਮਹੀਨੇ ਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। 

ਇਹ ਵੀ ਪੜ੍ਹੋ- ਡਾਕਟਰ ਨੂੰ ਨਹੀਂ ਮਿਲੀ ਚਾਹ, ਨਸਬੰਦੀ ਦੇ ਆਪਰੇਸ਼ਨ ਦੌਰਾਨ ਬੇਹੋਸ਼ ਔਰਤਾਂ ਨੂੰ ਛੱਡ ਕੇ ਭੱਜਿਆ


author

Rakesh

Content Editor

Related News