'ਮਿਸ਼ਨ 2024' ਲਈ NDA ਦੇ ਸੰਭਾਵਿਤ ਗਠਜੋੜ 'ਚ ਜੁਟੀ ਭਾਜਪਾ, TDP ਅਤੇ ਅਕਾਲੀ ਦਲ ਨਾਲ ਗੱਲਬਾਤ ਦੇ ਚਰਚੇ

Friday, Feb 09, 2024 - 11:16 AM (IST)

'ਮਿਸ਼ਨ 2024' ਲਈ NDA ਦੇ ਸੰਭਾਵਿਤ ਗਠਜੋੜ 'ਚ ਜੁਟੀ ਭਾਜਪਾ, TDP ਅਤੇ ਅਕਾਲੀ ਦਲ ਨਾਲ ਗੱਲਬਾਤ ਦੇ ਚਰਚੇ

ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਪਜਾ ਖੇਤਰੀ ਪਾਰਟੀਆਂ ਨੂੰ ਸ਼ਾਮਲ ਕਰਨ ਲਈ ਸਰਗਰਮ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਸੰਸਦ 'ਚ 'ਅਬਕੀ ਬਾਰ 400 ਪਾਰ' ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਭਾਜਪਾ ਇਕੱਲੀ 370 ਤੋਂ ਵੱਧ ਸੀਟਾਂ ਜਿੱਤੇਗੀ ਅਤੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਹੋਰ ਪਾਰਟੀਆਂ ਨੂੰ ਮਿਲਾ ਕੇ ਇਹ ਅੰਕੜਾ 400 ਦੇ ਪਾਰ ਹੋ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦਾਅਵੇ ਨੂੰ ਹਕੀਕਤ ਬਣਾਉਣ 'ਚ ਉਨ੍ਹਾਂ ਦੀ ਪਾਰਟੀ ਜੁੱਟ ਗਈ ਹੈ। ਭਾਜਪਾ ਪਾਰਟੀ ਖੇਤਰੀ ਪਾਰਟੀਆਂ ਨਾਲ ਗੱਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ NDA 'ਚ ਸ਼ਾਮਲ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ। ਜਨਤਾ ਦਲ (ਯੂਨਾਈਟਿਡ) ਨਾਲ ਗਠਜੋੜ ਹੋਣ ਮਗਰੋਂ ਭਾਜਪਾ ਨੇ ਅਕਾਲੀ ਦਲ ਅਤੇ ਤੇਲਗੂ ਦੇਸ਼ਮ ਪਾਰਟੀ (TDP) ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਉਤਰਾਖੰਡ ਨੇ ਰਚਿਆ ਇਤਿਹਾਸ, UCC ਬਿੱਲ ਪਾਸ ਕਰਨ ਵਾਲਾ ਬਣਿਆ ਪਹਿਲਾ ਸੂਬਾ

ਭਾਜਪਾ ਆਪਣੇ ਪੁਰਾਣੇ ਸਾਥੀ ਯਾਨੀ ਕਿ ਅਕਾਲੀ ਦਲ ਦੇ ਸੰਪਰਕ ਵਿਚ ਹੈ। ਅਕਾਲੀ ਦਲ ਨੂੰ ਮੁੜ NDA 'ਚ ਸ਼ਾਮਲ ਕਰਾਉਣ 'ਤੇ ਚਰਚਾ ਜਾਰੀ ਹੈ। ਦੱਸ ਦੇਈਏ ਕਿ ਅਕਾਲੀ ਦਲ ਨੇ ਖੇਤੀ ਬਿੱਲਾ ਦੇ ਵਿਰੋਧ ਵਿਚ NDA ਛੱਡ ਦਿੱਤੀ ਸੀ। ਹਾਲਾਂਕਿ ਮੋਦੀ ਸਰਕਾਰ ਨੇ ਇਨ੍ਹਾਂ ਖੇਤੀ ਬਿੱਲਾਂ ਨੂੰ ਵਾਪਸ ਲੈ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਵਿਚ ਗਠਜੋੜ ਲਈ ਭਾਜਪਾ ਦੇ ਇਕ ਸੀਨੀਅਰ ਅਹੁਦਾ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ। ਅਕਾਲੀ ਜੇਕਰ ਇਕੱਠੇ ਹੁੰਦੇ ਹਨ ਤਾਂ ਭਾਜਪਾ ਨੂੰ ਅਜਿਹੇ ਲੋਕਾਂ ਦਾ ਸਮਰਥਨ ਮਿਲੇਗਾ, ਜਿਨ੍ਹਾਂ ਨੇ ਸਰਹੱਦੀ ਸੂਬੇ ਵਿਚ ਹਿੰਦੂ-ਸਿੱਖ ਦੋਸਤੀ ਨੂੰ ਮਜ਼ਬੂਤ ਕਰਨ ਲਈ ਗਠਜੋੜ ਨੂੰ ਮਹੱਤਵਪੂਰਨ ਮੰਨਿਆ ਹੈ।

ਇਹ ਵੀ ਪੜ੍ਹੋ- ਫੈਕਟਰੀ ਧਮਾਕਾ ਹਾਦਸੇ ਦੀ ਖੌਫ਼ਨਾਕ ਦਾਸਤਾਨ; ਰੋਂਦੇ ਪਿਤਾ ਦੇ ਬੋਲ- ਪੁੱਤ ਰੋਟੀ ਦੇਣ ਆਇਆ ਸੀ ਪਰ ਲੱਭਿਆ ਨਹੀਂ

ਓਧਰ 2019 ਵਿਚ NDA ਛੱਡਣ ਵਾਲੇ NDA ਮੁਖੀ ਚੰਦਰਬਾਬੂ ਨਾਇਡੂ ਬੁੱਧਵਾਰ ਨੂੰ ਦਿੱਲੀ ਪਹੁੰਚੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਜਪਾ ਮੁਖੀ ਜੇ. ਪੀ. ਨੱਢਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ। ਇਨ੍ਹਾਂ ਦੋਹਾਂ ਨੇਤਾਵਾਂ ਵਿਚਾਲੇ ਆਗਾਮੀ ਰਾਜਨੀਤੀ 'ਤੇ ਚਰਚਾ ਹੋਈ। ਨਾਇਡੂ ਨਾਲ ਗੱਲਬਾਤ ਇਕ ਪੁਨਰ-ਸੋਚ ਨੂੰ ਦਰਸਾਉਂਦੀ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਮਗਰੋਂ ਉਨ੍ਹਾਂ ਨੇ ਦੋਹਰਾਇਆ ਕਿ ਉਹ ਇਸ ਪਾਰਟੀ ਨੂੰ ਨਹੀਂ ਛੱਡਣਗੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਿਹਾਰ ਨਾਲ ਸਬੰਧਤ ਸਿਆਸੀ ਮੁੱਦਿਆਂ 'ਤੇ ਚਰਚਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News