ਯੂਕ੍ਰੇਨ-ਰੂਸ ਜੰਗ ’ਤੇ ਭਾਜਪਾ MP ਸਾਕਸ਼ੀ ਮਹਾਰਾਜ ਦਾ ਬਿਆਨ, ਤੇਜ਼ੀ ਨਾਲ ਹੋ ਰਿਹੈ ਵਾਇਰਲ

Monday, Feb 28, 2022 - 03:24 PM (IST)

ਉਨਾਵ- ਰੂਸ ਵਲੋਂ ਯੂਕ੍ਰੇਨ ’ਚ ਜੰਗ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ। ਰੂਸ-ਯੂਕ੍ਰੇਨ ਜੰਗ ਨੂੰ ਲੈ ਕੇ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦੀ ਫੇਸਬੁੱਕ ਪੋਸਟ ਚਰਚਾ ’ਚ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ’ਚ ਲਿਖਿਆ  ਕਿ ਅੱਜ ਯੂਕ੍ਰੇਨ ਦੀ ਹਾਲਤ ਵੇਖ ਕੇ ਸਮਝ ਆ ਗਿਆ ਹੋਵੇਗਾ, ਦੂਜਿਆਂ ਦੀ ਮਰਦਾਨਗੀ ਨਾਲ ਬਾਪ ਨਹੀਂ ਬਣਿਆ ਜਾਂਦਾ ਹੈ। ਉਨ੍ਹਾਂ ਨੇ ਇਸ ਦੇ ਨਾਲ 1991 ਵਾਲੇ ਕਮਜ਼ੋਰ ਰੂਸ ਦੀ ਯਾਦ ਦਿਵਾਉਂਦੇ ਹੋਏ ਪੁਤਿਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਸਿਆਸਤ ਨੂੰ ਵੀ ਯੂਕ੍ਰੇਨ ਅਤੇ ਰੂਸ ਦੀ ਲੜਾਈ ’ਚ ਜੋੜ ਦਿੱਤਾ ਹੈ।

PunjabKesari

ਸਾਕਸ਼ੀ ਮਹਾਰਾਜ ਨੇ ਲਿਖਿਆ ਕਿ ਇਹ ਉਹੀ ਕਮਜ਼ੋਰ ਰੂਸ ਹੈ, ਜਿਸ ਦੇ 1991 ’ਚ 15 ਟੁਕੜੇ ਹੋ ਗਏ ਸਨ। 2000 ਦੇ ਬਾਅਦ ਇਕ ਮਜ਼ਬੂਤ ਸਰਕਾਰ ਪੁਤਿਨ ਨੇ ਦਿੱਤੀ ਹੈ। 22 ਸਾਲ ਲੱਗੇ ਪੁਤਿਨ ਨੂੰ ਰੂਸ ਨੂੰ ਉਹ ਤਾਕਤਵਰ ਦੇਸ਼ ਬਣਾਉਣ ’ਚ। 30 ਦੇਸ਼ ਵੀ ਮਿਲ ਕੇ ਰੂਸ ’ਤੇ ਹਮਲਾ ਨਹੀਂ ਕਰ ਪਾ ਰਹੇ। ਰਾਸ਼ਟਰ ਨੂੰ ਸੁਰੱਖਿਅਤ ਅਤੇ ਖ਼ੁਸ਼ਹਾਲ ਬਣਾਉਣ ਲਈ ਇਕ ਮਜ਼ਬੂਤ ਸਰਕਾਰ ਅਤੇ ਦਮਦਾਰ ਲੀਡਰਸ਼ਿਪ ਵਾਲਾ ਨੇਤਾ ਹੋਣਾ ਚਾਹੀਦਾ ਹੈ। ਪਰਿਵਾਰਵਾਦ ਵੰਸ਼ਵਾਦ ਰਾਸ਼ਟਰ ਲਈ ਵੱਡਾ ਖ਼ਤਰਾ ਹੈ। 2 ਸਾਲ ਤੋਂ ਮੋਦੀ ਜੀ ਆਤਮ ਨਿਰਭਰ ਬਣਨ ਨੂੰ ਬੋਲ ਰਹੇ ਹਨ। ਅੱਜ ਯੂਕ੍ਰੇਨ ਦੀ ਹਾਲਤ ਵੇਖ ਕੇ ਸਮਝ ਆ ਗਿਆ ਹੋਣਾ। ਸਾਕਸ਼ੀ ਮਹਾਰਾਜ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਸ਼ੇਅਰ ਹੋ ਰਹੀ ਹੈ।


Tanu

Content Editor

Related News