ਬੀਜੇਪੀ ਸੰਸਦ ਮੈਂਬਰ ਪ੍ਰਵੇਸ਼ ਵਰਮਾ 'ਤੇ ਮੁੜ ਲੱਗਾ ਬੈਨ, ਨਹੀਂ ਕਰ ਸਕਣਗੇ ਚੋਣ ਰੈਲੀ

Wednesday, Feb 05, 2020 - 07:16 PM (IST)

ਬੀਜੇਪੀ ਸੰਸਦ ਮੈਂਬਰ ਪ੍ਰਵੇਸ਼ ਵਰਮਾ 'ਤੇ ਮੁੜ ਲੱਗਾ ਬੈਨ, ਨਹੀਂ ਕਰ ਸਕਣਗੇ ਚੋਣ ਰੈਲੀ

ਨਵੀਂ ਦਿੱਲੀ — ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹਿਣ 'ਤੇ ਭਾਜਪਾ ਸੰਸਦ ਪ੍ਰਵੇਸ਼ ਸਾਹਿਬ ਸਿੰਘ ਨੂੰ ਇਕ ਦਿਨ ਲਈ ਚੋਣ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਕਮਿਸ਼ਨ ਵੱਲੋਂ ਬੁੱਧਵਾਰ ਨੂੰ ਜਾਰੀ ਆਦੇਸ਼ ਮੁਤਾਬਕ, ਵਰਮਾ ਬੁੱਧਵਾਰ ਸ਼ਾਮ 6 ਵਦੇ ਤੋਂ ਅਗਲੇ 24 ਘੰਟੇ ਤਕ ਪ੍ਰਚਾਰ ਨਹੀਂ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਕਮਿਸ਼ਨ ਨੇ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਪਿਛਲੇ ਹਫਤੇ ਹੀ ਵਰਮਾ ਨੂੰ 96 ਘੰਟੇ ਤਕ ਪ੍ਰਚਾਰ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕਮਿਸ਼ਨ ਨੇ 30 ਜਨਵਰੀ ਨੂੰ ਜਾਰੀ ਕਾਰਨ ਦੱਸੋ ਨੋਟਿਸ 'ਤੇ ਵਰਮਾ ਦਾ ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਕ ਦਿਨ ਲਈ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ। ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਵਰਮਾ ਨੇ 31 ਜਨਰੀ ਨੂੰ ਭੇਜੇ ਗਏ ਜਵਾਬ 'ਚ ਕਿਹਾ ਕਿ ਇਕ ਇੰਟਰਵਿਊ 'ਚ ਉਨ੍ਹਾਂ ਵੱਲੋਂ ਕੇਜਰੀਵਾਲ ਨੂੰ ਅੱਤਵਾਦੀ ਕਹੇ ਜਾਣ ਦੇ ਦੋਸ਼ ਗਲਤ ਹਨ।


author

Inder Prajapati

Content Editor

Related News