... ਜਦੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਆਲੂ ਦੇ ਖੇਤ 'ਚ ਚਲਾਇਆ ਟਰੈਕਟਰ (ਤਸਵੀਰਾਂ)

Friday, Apr 05, 2019 - 04:27 PM (IST)

... ਜਦੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਆਲੂ ਦੇ ਖੇਤ 'ਚ ਚਲਾਇਆ ਟਰੈਕਟਰ (ਤਸਵੀਰਾਂ)

ਮਥੁਰਾ- ਬਾਲੀਵੁੱਡ ਡਰੀਮ ਗਰਲ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸ਼ੁੱਕਰਵਾਰ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਅਚਾਨਕ ਆਲੂ ਦੇ ਖੇਤ 'ਚ ਪਹੁੰਚੀ, ਜਿੱਥੇ ਉਨ੍ਹਾਂ ਨੇ ਟ੍ਰੈਕਟਰ ਚਲਾਉਣ ਦੀ ਕੋਸ਼ਿਸ਼ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 

PunjabKesari

ਆਲੂ ਕਿਸਾਨਾਂ ਤੋਂ ਲਈ ਫਸਲ ਦੀ ਜਾਣਕਾਰੀ-
ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਪਾਰਟੀ ਨੇ ਮਥੁਰਾ ਤੋਂ ਦੋਬਾਰਾ ਟਿਕਟ ਦਿੱਤੀ ਹੈ। ਇੱਥੇ ਦੂਜੇ ਪੜਾਅ 'ਚ 18 ਅਪ੍ਰੈਲ ਨੂੰ ਚੋਣਾਂ ਹੋਣਗੀਆਂ। ਸ਼ੁੱਕਰਵਾਰ ਨੂੰ ਹੇਮਾ ਮਾਲਿਨੀ ਚੋਣ ਪ੍ਰਚਾਰ ਲਈ ਮਾਂਟ ਇਲਾਕੇ 'ਚ ਪਹੁੰਚੀ, ਜਿੱਥੇ ਕਿਸਾਨ ਆਲੂ ਦੇ ਖੇਤਾਂ 'ਚ ਕੰਮ ਕਰ ਰਹੇ ਸੀ, ਜਿਨ੍ਹਾਂ ਨੂੰ ਦੇਖ ਕੇ ਹੇਮਾ ਮਾਲਿਨੀ ਨੇ ਆਪਣਾ ਕਾਫਲਾ ਰੋਕ ਲਿਆ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਖੇਤ 'ਚ ਪਹੁੰਚ ਗਈ। ਉੱਥੇ ਉਨ੍ਹਾਂ ਨੇ ਖੇਤ 'ਚ ਟਰੈਕਟਰ ਚਲਾਉਣ ਦੀ ਕੋਸ਼ਿਸ ਕੀਤੀ।

PunjabKesari

ਆਲੂ ਬਰਬਾਦ ਨਾ ਹੋਵੇ, ਸਟੋਰੇਜ ਵਧਾਉਣ ਦਾ ਕੰਮ ਕਰ ਰਹੀ ਸਰਕਾਰ-
ਹੇਮਾ ਮਾਲਿਨੀ ਨੇ ਕਿਹਾ ਕਿ ਆਲੂ ਦੀ ਸਟੋਰੇਜ ਵਧਾਉਣ ਲਈ ਸਰਕਾਰ ਕੰਮ ਕਰ ਰਹੀ ਹੈ। ਆਲੂ ਸੜ ਜਾਂਦਾ ਹੈ ਤਾਂ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੇ ਆਲੂ ਦੇ ਬਾਰੇ 'ਚ ਉੱਥੇ ਮੌਜੂਦ ਕਿਸਾਨਾਂ ਤੋਂ ਜਾਣਕਾਰੀ ਵੀ ਲਈ।

PunjabKesari

31 ਮਾਰਚ ਨੂੰ ਵੱਢੀ ਸੀ ਕਣਕ ਦੀ ਫਸਲ-
ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਨੇ 31 ਮਾਰਚ ਨੂੰ ਗੋਵਰਧਨ ਇਲਾਕੇ 'ਚ ਪਹੁੰਚੀ, ਜਿੱਥੇ ਉਹ ਖੇਤਾਂ 'ਚ ਕਣਕ ਵੱਢ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਫਿਰ ਖੁਦ ਦਾਤਰੀ ਫੜ੍ਹ ਕੇ ਵੀ ਕਣਕ ਦੀ ਕਟਾਈ ਕੀਤੀ ਸੀ। ਇਸ ਸੰਬੰਧੀ ਹੇਮਾ ਮਾਲਿਨੀ ਦੀ ਕਣਕ ਵੱਢਦੀ ਹੋਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ।

PunjabKesari


author

Iqbalkaur

Content Editor

Related News