ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਿਲੀ ਜ਼ਮਾਨਤ, ਇਸ ਕੇਸ ''ਚ ਚੱਲ ਰਿਹਾ ਸੀ ਮੁਕੱਦਮਾ

Friday, Oct 30, 2020 - 05:31 PM (IST)

ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਿਲੀ ਜ਼ਮਾਨਤ, ਇਸ ਕੇਸ ''ਚ ਚੱਲ ਰਿਹਾ ਸੀ ਮੁਕੱਦਮਾ

ਨਵੀਂ ਦਿੱਲੀ- ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਾਣਹਾਨੀ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਦਾਇਰ ਮਾਣਹਾਨੀ ਮੁਕੱਦਮੇ 'ਚ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਹੰਸਰਾਜ ਹੰਸ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਇਹ ਪਟੀਸ਼ਨ 20 ਜੁਲਾਈ 2019 ਨੂੰ ਦਾਇਰ ਕੀਤੀ ਸੀ। ਦੱਸਣਯੋਗ ਹੈ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਕੂਲਾਂ 'ਚ ਕਲਾਸ ਰੂਮ ਬਣਵਾਉਣ 'ਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਿਰੁੱਧ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ, ਮਨੋਜ ਤਿਵਾੜੀ, ਪ੍ਰਵੇਸ਼ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਵਿਜੇਂਦਰ ਗੁਪਤਾ ਅਤੇ ਭਾਜਪਾ ਬੁਲਾਰੇ ਹਰੀਸ਼ ਖੁਰਾਨਾ ਵਿਰੁੱਧ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਬਾਕੀ ਨੂੰ ਕੋਰਟ ਤੋਂ ਪਹਿਲਾਂ ਹੀ ਜ਼ਮਾਨਤ ਮਿਲ ਚੁਕੀ ਸੀ ਪਰ ਹੰਸਰਾਜ ਕੋਰਟ 'ਚ ਪੇਸ਼ ਨਹੀਂ ਹੋਏ ਸਨ। ਪਹਿਲੀ ਵਾਰ ਪੇਸ਼ ਹੋਣ 'ਤੇ ਹੰਸਰਾਜ ਨੇ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

ਇਹ ਵੀ ਪੜ੍ਹੋ : ਦਰਿੰਦੇ ਪਿਓ ਨੇ 4 ਸਾਲਾ ਧੀ ਦੇ ਰੋਣ ਤੋਂ ਤੰਗ ਆ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਟੈਂਪੂ 'ਚ ਪਾ ਘੁੰਮਦਾ ਰਿਹੈ

ਸਿਸੋਦੀਆ 'ਤੇ ਲਗਾਇਆ ਸੀ ਘਪਲਾ ਕਰਨ ਦਾ ਦੋਸ਼
ਸਿਸੋਦੀਆ ਦਾ ਦੋਸ਼ ਸੀ ਕਿ ਇਨ੍ਹਾਂ ਨੇਤਾਵਾਂ ਨੇ ਉਨ੍ਹਾਂ ਦੇ ਉੱਪਰ ਸਕੂਲਾਂ ਦੇ ਨਿਰਮਾਣ 'ਚ 2000 ਕਰੋੜ ਰੁਪਏ ਦਾ ਘਪਲਾ ਕਰਨ ਦਾ ਝੂਠਾ ਦੋਸ਼ ਲਗਾਇਆ। ਇਸ ਨਾਲ ਜਨਤਾ ਦਰਮਿਆਨ ਉਨ੍ਹਾਂ ਦੀ ਅਕਸ ਖਰਾਬ ਹੋਈ। ਦਰਅਸਲ ਇਕ ਪ੍ਰੈੱਸ ਕਾਨਫਰੰਸ 'ਚ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਅਸੀਂ ਇਕ ਅਜਿਹੇ ਘਪਲੇ ਦਾ ਖੁਲਾਸਾ ਕਰਨ ਜਾ ਰਹੇ ਹਾਂ, ਜਿਸ 'ਚ ਦਿੱਲੀ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਸ਼ਾਮਲ ਹਨ।

ਇਹ ਵੀ ਪੜ੍ਹੋ : ਬਿਹਾਰ ਚੋਣ ਪ੍ਰਚਾਰ ਦੀ ਥਕਾਣ ਮਿਟਾਉਣ ਸ਼ਿਮਲਾ ਪਹੁੰਚੇ ਰਾਹੁਲ ਗਾਂਧੀ, ਪ੍ਰਿਯੰਕਾ ਦੇ ਘਰ ਕਰਨਗੇ ਆਰਾਮ


author

DIsha

Content Editor

Related News