ਐੈੱਮ.ਐੈੱਲ.ਸੀ. ਦੇ ਬੁਕਲ ਨਵਾਬ ਭਗਵੇ ਕੱਪੜਿਆਂ ''ਚ ਪਹੁੰਚੇ ਮੰਦਰ, ਚੜਾਇਆ ਘੰਟਾ
Tuesday, Apr 17, 2018 - 05:28 PM (IST)
ਲਖਨਊ— ਭਾਰਤੀ ਜਨਤਾ ਪਾਰਟੀ ਦੇ ਐੈੱਮ.ਐੈੱਲ.ਸੀ. ਉਮੀਦਵਾਰ ਬੁਕਲ ਨਵਾਬ ਮੰਗਲਵਾਰ ਨੂੰ ਭਗਵੇ ਰੰਗ ਦੇ ਕੱਪੜਿਆਂ 'ਚ ਹਨੂੰਮਾਨ ਮੰਦਰ ਪਹੁੰਚੇ। ਸਮਾਜਵਾਦੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਬੁਕਲ ਨਵਾਬ ਨੇ ਹਨੂੰਮਾਨ ਮੰਦਰ 'ਚ 20 ਕਿਲੋ ਦਾ ਘੰਟਾ ਚੜਾਇਆ। ਬੁਕਲ ਨਵਾਬ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਜ਼ਰੂਰ ਬਣੇਗਾ।
ਸੋਮਵਾਰ ਨੂੰ ਭਾਜਪਾ ਤੋਂ ਐੈੱਮ.ਐੱਲ.ਸੀ. ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬੁਕਲ ਨਵਾਬ ਮੰਗਲਵਾਰ ਨੂੰ ਹਜਰਤਗੰਜ ਸਥਿਤ ਦੱਖਣੀ ਮੁਖੀ ਹਨੂੰਮਾਨ ਮੰਦਰ ਪਹੁੰਚੇ। ਮੰਦਰ 'ਚ ਆਉਣ ਜਾਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਉਸ ਦਾ ਪਰਿਵਾਰ ਹਨੂੰਮਾਨ ਦਾ ਭਗਤ ਹੈ।
ਜ਼ਿਆਦਾਤਰ ਸਫੇਦ ਰੰਗ ਦੇ ਕੁੜਤੇ ਪੈਜਾਮੇ 'ਚ ਨਜ਼ਰ ਆਉਣ ਵਾਲੇ ਬੁਕਲ ਨਵਾਬ ਮੰਗਲਵਾਰ ਨੂੰ ਭਗਵੇ ਰੰਗ ਦੇ ਕੱਪੜਿਆਂ 'ਚ ਹਨੂੰਮਾਨ ਮੰਦਰ ਪਹੁੰਚੇ। ਉਥੇ ਉਨ੍ਹਾਂ ਨੇ 20 ਕਿਲੋ ਦਾ ਘੰਟਾ ਚੜਾਇਆ। ਫੁਲ ਅਤੇ ਪ੍ਰਸਾਦ ਚੜਾਉਣ ਤੋਂ ਬਾਅਦ ਉਨ੍ਹਾਂ ਨੇ ਮੰਦਰ 'ਚ ਪ੍ਰਾਥਨਾ ਕੀਤੀ। ਇਸ ਦੌਰਾਨ ਬੁਕਲ ਨਵਾਬ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਡੇਰਿਆਂ ਨੇ ਹੀ ਲਖਨਊ ਦੇ ਅਲੀਗੰਜ ਸਥਿਤ ਹਨੂੰਮਾਨ ਮੰਦਰ ਦਾ ਨਿਰਮਾਣ ਕਰਵਾਇਆ ਸੀ। ਉਸ ਦਾ ਪਰਿਵਾਰ ਹਮੇਸ਼ਾ ਹੀ ਹਨੂੰਮਾਨ ਦੇ ਭਗਤ ਰਿਹਾ ਹੈ।
ਮੰਦਰ ਬਣਾਉਣ ਲਈ ਦੇਣਗੇ 15 ਕਰੋੜ
ਉਨ੍ਹਾਂ ਨੇ ਕਿਹਾ ਹੈ ਕਿ ਅਯੁੱਧਿਆ 'ਚ ਭਗਵਾਨ ਰਾਮ ਦਾ ਮੰਦਰ ਹਰ ਹਾਲ 'ਚ ਬਣੇਗਾ। ਭਗਵਾਨ ਰਾਮ ਅਯੁੱਧਿਆ 'ਚ ਪੈਦਾ ਹੋਏ ਸਨ। ਇਸ ਲਈ ਉਨ੍ਹਾਂ ਦਾ ਮੰਦਰ ਜ਼ਰੂਰ ਬਣਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ 'ਚ ਜਦੋਂ ਰਾਮ ਮੰਦਰ ਬਣੇਗਾ ਤਾਂ ਉਨ੍ਹਾਂ ਲਈ 15 ਕਰੋੜ ਰੁਪਏ ਦੇਣਗੇ ਅਤੇ ਭਗਵਾਨ ਰਾਮ ਦੇ ਉਸ ਮੰਦਰ 'ਚ ਸਥਾਪਿਤ ਹੋਣ ਤੋਂ ਬਾਅਦ ਉਹ ਉਨ੍ਹਾਂ ਨੂੰ ਮੁਕਟ ਵੀ ਪਹਿਨਾਉਣਗੇ।