ਮੇਲੇ ਦੌਰਾਨ ਹਵਾ ''ਚ ਚਲਾਈ ਗੋਲੀ, ਭਾਜਪਾ ਵਿਧਾਇਕ ਦੇ ਪੁੱਤ ਖ਼ਿਲਾਫ਼ FIR ਦਰਜ

Sunday, Jul 06, 2025 - 03:32 PM (IST)

ਮੇਲੇ ਦੌਰਾਨ ਹਵਾ ''ਚ ਚਲਾਈ ਗੋਲੀ, ਭਾਜਪਾ ਵਿਧਾਇਕ ਦੇ ਪੁੱਤ ਖ਼ਿਲਾਫ਼ FIR ਦਰਜ

ਬੇਲਾਗਾਵੀ- ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦੇ ਇਕ ਮੰਦਰ 'ਚ ਮੇਲੇ ਦੌਰਾਨ ਹਵਾ 'ਚ ਗੋਲੀ ਚਲਾਉਣ ਦੇ ਦੋਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਮੇਸ਼ ਜਾਰਕੀਹੋਲੀ ਦੇ ਪੁੱਤਰ ਸੰਤੋਸ਼ ਜਾਰਕੀਹੋਲੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ ਕਥਿਤ ਤੌਰ 'ਤੇ ਸ਼ਨੀਵਾਰ ਨੂੰ ਬੇਲਾਗਾਵੀ ਜ਼ਿਲ੍ਹੇ ਦੇ ਗੋਕਕ ਸ਼ਹਿਰ 'ਚ ਲਕਸ਼ਮੀ ਦੇਵੀ ਮੰਦਰ ਉਤਸਵ ਦੌਰਾਨ ਵਾਪਰੀ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਸੰਤੋਸ਼ ਭੀੜ ਦੇ ਵਿਚਕਾਰ ਹਵਾ 'ਚ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ।

ਘਟਨਾ ਤੋਂ ਬਾਅਦ ਗੋਕਕ ਟਾਊਨ ਪੁਲਸ ਨੇ ਸ਼ਨੀਵਾਰ ਨੂੰ ਸੰਤੋਸ਼ ਜਾਰਕੀਹੋਲੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ। ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਐਤਵਾਰ ਨੂੰ ਬੈਂਗਲੁਰੂ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਕਿਹਾ,''ਇਕ ਰਸਮੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਕਿਸੇ ਵੀ ਤਰ੍ਹਾਂ ਦੇ ਦਬਾਅ 'ਚ ਆਏ ਬਿਨਾਂ ਆਪਣਾ ਕਰਤੱਵ ਨਿਭਾਏਗੀ। ਕੋਈ ਵੀ ਕਾਨੂੰਨੀ ਤੋਂ ਉੱਪਰ ਨਹੀਂ ਹੈ।'' ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਸੰਤੋਸ਼ ਨੂੰ ਜਲਦ ਹੀ ਪੁੱਛ-ਗਿੱਛ ਲਈ ਬੁਲਾਇਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News