ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ''ਤੇ ਭਾਜਪਾ ਵਿਧਾਇਕ ਪ੍ਰਣਵ ਮੁਅੱਤਲ

Sunday, Jun 23, 2019 - 12:11 AM (IST)

ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ''ਤੇ ਭਾਜਪਾ ਵਿਧਾਇਕ ਪ੍ਰਣਵ ਮੁਅੱਤਲ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਉਤਰਾਖੰਡ ਦੇ ਖਾਨਪੁਰ ਤੋਂ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਨੂੰ ਪਾਰਟੀ ਤੋਂ 3 ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਖਿਲਾਡ ਅਨੁਸ਼ਾਸਨਹੀਨਤਾ ਤੇ ਪੱਤਰਕਾਰਾਂ ਦੇ ਨਾਲ ਦੁਰਵਿਵਹਾਰ ਕਰਨ ਦੇ ਦੋਸ਼ 'ਚ ਕਾਰਵਾਈ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਵਿਧਾਇਕ ਚੈਂਪੀਅਨ ਨੂੰ ਮਾਮਲੇ 'ਚ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਪ੍ਰਣਵ ਸਿੰਘ ਚੈਂਪੀਅਨ ਉਤਰਾਖੰਡ ਦੇ ਹਰਿਦੁਆਰ ਦੇ ਖਾਨਪੁਰ ਤੋਂ ਵਿਧਾਇਕ ਹੈ। ਚੈਂਪੀਅਨ ਨੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਦਰਅਸਲ ਇਕ ਵੀਡੀਓ ਵਾਇਰਲ ਹੋਇਆ ਸੀ। ਜਿਸ 'ਚ ਪ੍ਰਣਵ ਸਿੰਘ ਚੈਂਪੀਅਨ ਪੱਤਰਕਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਸਨ। ਜਿਸ ਤੋਂ ਬਾਅਦ ਪੱਤਰਕਾਰ ਨੇ ਦਿੱਲੀ ਦੇ ਚਾਣਕਯਪੁਰੀ ਥਾਣੇ 'ਚ ਪ੍ਰਣਵ ਸਿੰਘ ਚੈਂਪੀਅਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਭਾਜਪਾ ਪ੍ਰਦੇਸ਼ ਮਹਾਂਮੰਤਰੀ ਨਰੇਸ਼ ਬੰਸਲ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਕੁੰਵਰ ਪ੍ਰਣਵ ਨੂੰ ਪਾਰਟੀ ਦੀ ਪ੍ਰਾਥਮਿਕ ਮੈਂਬਰਸ਼ਿਪ ਤੋਂ 3 ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਹੁਣ ਇਸ ਕਾਰਵਾਈ ਦੇ ਬਾਅਦ ਪ੍ਰਣਵ ਸਿੰਘ ਪਾਰਟੀ ਦੀ ਕਿਸੇ ਵੀ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕਣਗੇ।ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ 'ਤੇ ਕਾਰਵਾਈ ਦੇ ਲਈ ਦਬਾਅ ਬਣਾਇਆ ਜਾ ਰਿਹਾ ਸੀ। ਹੁਣ ਪਾਰਟੀ ਨੇ ਇਸ 'ਤੇ ਕਾਰਵਾਈ ਕੀਤੀ ਹੈ।


Related News