ਭਾਜਪਾ ਵਿਧਾਇਕ ਦੇ ਕਤਲ ਦਾ ਦੋਸ਼ੀ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਮੁਕਾਬਲੇ ''ਚ ਢੇਰ

Sunday, Aug 09, 2020 - 01:17 PM (IST)

ਲਖਨਊ- ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਦਾ ਦੋਸ਼ੀ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਹਨੂੰਮਾਨ ਪਾਂਡੇ ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨਾਲ ਮੁਕਾਬਲੇ 'ਚ ਐਤਵਾਰ ਨੂੰ ਮਾਰਿਆ ਗਿਆ। ਐੱਸ.ਟੀ.ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਮਾਫ਼ੀਆ ਡੌਨ ਮੁੱਖਤਾਰ ਅੰਸਾਰੀ ਦਾ ਕਰੀਬੀ ਮੰਨਿਆ ਜਾਣ ਵਾਲਾ ਹਨੂੰਮਾਨ ਪਾਂਡੇ ਉਰਫ਼ ਰਾਕੇਸ਼ ਪਾਂਡੇ ਲਖਨਊ ਦੇ ਸਰੋਜਨੀ ਨਗਰ ਇਲਾਕੇ 'ਚ ਐਤਵਾਰ ਸਵੇਰੇ ਹੋਏ ਮੁਕਾਬਲੇ 'ਚ ਮਾਰਿਆ ਗਿਆ, ਜਦੋਂ ਕਿ ਉਸ ਦੇ ਚਾਰ ਸਾਥੀ ਦੌੜਨ 'ਚ ਕਾਮਯਾਬ ਰਹੇ। ਪਾਂਡੇ ਸਾਲ 2005 'ਚ ਗਾਜੀਪੁਰ ਜ਼ਿਲ੍ਹੇ ਦੇ ਭਾਂਵਰ ਕੋਲ ਇਲਾਕੇ 'ਚ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਸੀ।

ਉਹ ਬਾਗਪਤ ਜੇਲ 'ਚ ਮਾਰੇ ਗਏ ਮੁੰਨਾ ਬਜਰੰਗੀ ਦਾ ਵੀ ਕਰੀਬੀ ਦੱਸਿਆ ਜਾਂਦਾ ਸੀ। ਐੱਸ.ਟੀ.ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਸਰੋਜਨੀ ਨਗਰ ਇਲਾਕੇ 'ਚ ਇਕ ਕਾਰ 'ਚ ਸਵਾਰ 5 ਬਦਮਾਸ਼ ਦੌੜ ਰਹੇ ਸਨ। ਪਿੱਛਾ ਕਰਨ 'ਤੇ ਬਦਮਾਸ਼ਾਂ ਨੇ ਐੱਸ.ਟੀ.ਐੱਫ. ਟੀਮ 'ਤੇ ਗੋਲੀ ਚਲਾਈ। ਜਵਾਬੀ ਕਾਰਵਾਈ 'ਚ ਇਕ ਬਦਮਾਸ਼ ਦੀ ਮੌਤ ਹੋ ਗਈ, ਜਿਸ ਦੀ ਪਛਾਣ ਹਨੂੰਮਾਨ ਪਾਂਡੇ ਦੇ ਰੂਪ 'ਚ ਹੋਈ। ਉਨ੍ਹਾਂ ਨੇ ਦੱਸਿਆ ਕਿ ਐੱਸ.ਟੀ.ਐੱਫ. ਨੂੰ ਪਾਂਡੇ ਦੀ ਲੰਬੇ ਸਮੇਂ ਤੋਂ ਭਾਲ ਸੀ। ਉਸ 'ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਸੀ। ਉਸ 'ਤੇ ਕਤਲ, ਲੁੱਟ ਅਤੇ ਹੋਰ ਵਾਰਦਾਤ ਦੇ ਕਰੀਬ 10 ਮਾਮਲੇ ਦਰਜ ਸਨ।


DIsha

Content Editor

Related News