ਭਾਜਪਾ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਕੋਰੋਨਾ ਨਾਲ ਦਿਹਾਂਤ, ਪੀ. ਐੱਮ. ਨੇ ਜਤਾਇਆ ਦੁੱਖ

11/30/2020 12:48:43 PM

ਗੁਰੂਗ੍ਰਾਮ— ਭਾਜਪਾ ਨੇਤਾ ਅਤੇ ਰਾਜਸਥਾਨ ਦੇ ਰਾਜਸਮੰਦ ਤੋਂ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਹਰਿਆਣਾ ਦੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ ਕੋਰੋਨਾ ਪਾਜ਼ੇਟਿਵ ਸੀ ਅਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਜ਼ਰੀਏ ਦੁੱਖ ਜ਼ਾਹਰ ਕਰਦੇ ਹੋਏ ਲਿਖਿਆ ਕਿ ਕਿਰਨ ਮਾਹੇਸ਼ਵਰੀ ਜੀ ਦੇ ਅਚਾਨਕ ਦਿਹਾਂਤ ਤੋਂ ਦੁੱਖ ਹੋਇਆ। ਮੋਦੀ ਨੇ ਕਿਹਾ ਕਿ ਰਾਜਸਥਾਨ ਸਰਕਾਰ ਵਿਚ ਸੰਸਦ ਮੈਂਬਰ, ਵਿਧਾਇਕ ਜਾਂ ਕੈਬਨਿਟ ਮੰਤਰੀ ਦੇ ਰੂਪ ਵਿਚ ਰਹੇ। ਉਨ੍ਹਾਂ ਨੇ ਸੂਬੇ ਦੀ ਤਰੱਕੀ ਦੀ ਦਿਸ਼ਾ ਵਿਚ ਕੰਮ ਕਰਨ ਅਤੇ ਗਰੀਬਾਂ ਨੂੰ ਹਾਸ਼ੀਏ 'ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ।

ਜਾਣਕਾਰੀ ਮੁਤਾਬਕ ਮੇਵਾੜ 'ਚ ਭਾਜਪਾ ਨੇਤਾ ਰਾਜਸਮੰਦ ਵਿਧਾਇਕ ਅਤੇ ਸਾਬਕਾ ਮੰਤਰੀ ਕਿਰਨ ਮਾਹੇਸ਼ਵਰੀ (59) ਦਾ ਐਤਵਾਰ ਰਾਤ ਸਾਢੇ 12 ਵਜੇ ਗੁਰੂਗ੍ਰਾਮ ਦੇ ਮੇਦਾਂਤ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜਤ ਸੀ ਅਤੇ ਬੀਤੀ 28 ਅਕਤੂਬਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮੇਦਾਤਾਂ ਹਸਪਤਾਲ ਵਿਚ ਉਹ ਪਿਛਲੇ 22 ਦਿਨਾਂ ਤੋਂ ਆਈ. ਸੀ. ਯੂ. ਵਿਚ ਦਾਖ਼ਲ ਸੀ।


Tanu

Content Editor

Related News