ਭਾਜਪਾ ਵਿਧਾਇਕ ਦੀ ਧੀ ਸਾਕਸ਼ੀ ਸਪਾ ''ਚ ਸ਼ਾਮਲ ਹੋ ਕੇ ਸ਼ੁਰੂ ਕਰਨਾ ਚਾਹੁੰਦੀ ਹੈ ਸਿਆਸੀ ਸਫ਼ਰ

08/25/2020 5:12:54 PM

ਲਖਨਊ- ਪਿਛਲੇ ਸਾਲ ਪਿਤਾ ਦੀ ਮਰਜ਼ੀ ਦੇ ਬਿਨਾਂ ਘਰੋਂ ਦੌੜ ਕੇ ਵਿਆਹ ਕਰਵਾਉਣ ਵਾਲੀ ਬਰੇਲੀ ਦੀ ਬਿਥਰੀ ਚੈਨਪੁਰ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਰਾਜੇਸ਼ ਮਿਸ਼ਰਾ ਦੀ ਧੀ ਸਾਕਸ਼ੀ ਸਮਾਜਵਾਦੀ ਪਾਰਟੀ (ਸਪਾ) 'ਚ ਸ਼ਾਮਲ ਹੋ ਕੇ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਦੀ ਇਛੁੱਕ ਹੈ। ਸਾਕਸ਼ੀ ਨੇ ਪੱਤਰਾਕਾਰਾਂ ਨਾਲ ਗੱਲਬਾਤ 'ਚ ਆਪਣੀ ਇੱਛਾ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਸਪਾ ਮੁਖੀ ਅਖਿਲੇਸ਼ ਯਾਦਵ ਉਨ੍ਹਾਂ ਦੇ ਮਨਪਸੰਦ ਨੇਤਾ ਹਨ। ਉਨ੍ਹਾਂ ਦੀ ਅਕਸ ਸਾਫ਼ ਸੁਥਰੀ ਹੈ ਅਤੇ ਉਹ ਪ੍ਰਦੇਸ਼ ਦੇ ਵਿਕਾਸ 'ਚ ਦਿਲਚਸਪੀ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੌਕਾ ਮਿਲਦਾ ਹੈ ਤਾਂ ਉਹ ਸਪਾ ਨਾਲ ਕੰਮ ਕਰਨਾ ਪਸੰਦ ਕਰੇਗੀ। ਸਾਲ 2022 ਦੀਆਂ ਚੋਣਾਂ 'ਚ ਸਪਾ ਦਾ ਟਿਕਟ ਮਿਲਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਹਾਲੇ ਤਾਂ ਉਹ ਸਿਰਫ਼ ਸਪਾ 'ਚ ਸ਼ਾਮਲ ਹੋ ਕੇ ਸਮਾਜ ਸੇਵਾ ਕਰਨਾ ਪਸੰਦ ਕਰੇਗੀ ਅਤੇ ਜੇਕਰ ਉਨ੍ਹਾਂ ਨੂੰ ਟਿਕਟ ਮਿਲਦਾ ਹੈ ਤਾਂ ਉਹ ਉਨ੍ਹਾਂ ਦੀ ਖੁਸ਼ਕਿਸਮਤ ਹੋਵੇਗੀ। ਪਿਤਾ ਰਾਜੇਸ਼ ਮਿਸ਼ਰਾ ਵਿਰੁੱਧ ਚੋਣ ਲੜਨ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਨਹੀਂ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਪਿਤਾ ਵਿਰੁੱਧ ਲੜਨਾ ਪਵੇ।

ਦੱਸਣਯੋਗ ਹੈ ਕਿ ਸਾਕਸ਼ੀ ਨੇ ਪਿਛਲੇ ਸਾਲ 3 ਜੁਲਾਈ ਨੂੰ ਘਰੋਂ ਦੌੜ ਕੇ ਆਪਣੇ ਦੋਸਤ ਅਜੀਤੇਸ਼ ਨਾਲ ਪ੍ਰੇਮ ਵਿਆਹ ਕੀਤਾ ਸੀ। ਵਿਆਹ ਦੇ ਇਕ ਹਫ਼ਤੇ ਬਾਅਦ 10 ਜੁਲਾਈ ਨੂੰ ਸਾਕਸ਼ੀ ਅਤੇ ਉਸ ਦੇ ਪਤੀ ਨੇ ਵਿਧਾਇਕ ਪਰਿਵਾਰ ਨੂੰ ਜਾਨੋਂ ਖਤੇਰ ਦਾ ਦੋਸ਼ ਲਗਾਉਂਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਸੀ। ਸੂਤਰਾਂ ਅਨੁਸਾਰ ਅਜੀਤੇਸ਼ ਨੇ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਚਿੱਠੀ ਲਿਖ ਕੇ ਬਿਥਰੀ ਚੈਨਪੁਰ 'ਚ ਪਤਨੀ ਸਾਕਸ਼ੀ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ, ਹਾਲਾਂਕਿ ਹਾਲੇ ਇਸ ਸੰਬੰਧ 'ਚ ਸਪਾ ਵਲੋਂ ਕੋਈ ਬਿਆਨ ਨਹੀਂ ਆਇਆ ਹੈ।


DIsha

Content Editor

Related News