ਲੰਪੀ ਰੋਗ ਵੱਲ ਧਿਆਨ ਖਿੱਚਣ ਲਈ ਵਿਧਾਨ ਸਭਾ ਕੰਪਲੈਕਸ ਤੱਕ ਗਾਂ ਲੈ ਕੇ ਪੁੱਜੇ ਭਾਜਪਾ ਵਿਧਾਇਕ

Monday, Sep 19, 2022 - 02:48 PM (IST)

ਜੈਪੁਰ- ਗਾਵਾਂ ’ਚ ਫੈਲੇ ਲੰਪੀ ਸਕਿਨ ਰੋਗ ਵੱਲ ਸੂਬਾ ਸਰਕਾਰ ਦਾ ਧਿਆਨ ਖਿੱਚਣ ਲਈ ਭਾਜਪਾ ਪਾਰਟੀ ਦੇ ਇਕ ਵਿਧਾਇਕ ਸੋਮਵਾਰ ਨੂੰ ਇਕ ਗਾਂ ਲੈ ਕੇ ਵਿਧਾਨ ਸਭਾ ਕੰਪਲੈਕਸ ਤੱਕ ਪਹੁੰਚੇ। ਹਾਲਾਂਕਿ ਇਹ ਗਾਂ ਉੱਥੇ ਰੌਲੇ-ਰੱਪੇ ਦਰਮਿਆਨ ਦੌੜ ਗਈ ਅਤੇ ਵਿਧਾਇਕ ਦੇ ਸਾਥੀ ਲੋਕ ਉਸ ਨੂੰ ਫੜ੍ਹਦੇ ਹੋਏ ਨਜ਼ਰ ਆਏ। 

ਦਰਅਸਲ ਰਾਜਸਥਾਨ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੀ ਬੈਠਕ ਸੋਮਵਾਰ ਨੂੰ ਫਿਰ ਸ਼ੁਰੂ ਹੋਈ। ਪੁਸ਼ਕਰ ਤੋਂ ਭਾਜਪਾ ਵਿਧਾਇਕ ਸੁਰੇਸ਼ ਸਿੰਘ ਰਾਵਤ ਇਕ ਗਾਂ ਲੈ ਕੇ ਵਿਧਾਨ ਸਭਾ ਕੰਪਲੈਕਸ ਪਹੁੰਚੇ। ਇਸ ਦੌਰਾਨ ਮੀਡੀਆ ਵਾਲੇ ਵੀ ਉੱਥੇ ਆ ਗਏ। ਆਪਣੇ ਹੱਥਾਂ ’ਚ ਡੰਡੇ ਫੜੀ ਵਿਧਾਇਕ ਨੇ ਕਿਹਾ ਕਿ ਪੂਰੇ ਰਾਜਸਥਾਨ ’ਚ ਗਾਵਾਂ ਲੰਪੀ ਬੀਮਾਰੀ ਤੋਂ ਪੀੜਤ ਹਨ ਪਰ ਸੂਬਾ ਸਰਕਾਰ ਸੌਂ ਰਹੀ ਹੈ। 

ਵਿਧਾਇਕ ਰਾਵਤ ਨੇ ਕਿਹਾ ਕਿ ਲੰਪੀ ਰੋਗ ਵੱਲ ਧਿਆਨ ਖਿੱਚਣ ਲਈ ਮੈਂ ਵਿਧਾਨ ਸਭਾ ਕੰਪਲੈਕਸ ’ਚ ਗਾਂ ਲੈ ਕੇ ਆਇਆ। ਗਾਂ ਦੇ ਦੌੜ ਜਾਣ ’ਤੇ ਉਨ੍ਹਾਂ ਕਿਹਾ ਕਿ ਵੇਖੋ ਨਿਸ਼ਚਿਤ ਰੂਪ ਨਾਲ ਗਊ ਮਾਤਾ ਵੀ ਸਰਕਾਰ ਨਾਲ ਗੁੱਸੇ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੰਪੀ ਰੋਗ ਪੀੜਤ ਗਾਵਾਂ ਦੀ ਦੇਖਭਾਲ ਲਈ ਦਵਾਈਆਂ ਅਤੇ ਟੀਕਿਆਂ ਦੀ ਪੂਰੀ ਵਿਵਸਥਾ ਕੀਤੀ ਜਾਵੇ। 


Tanu

Content Editor

Related News