ਭਾਜਪਾ ਵਿਧਾਇਕ ਦੀ ਅਨੋਖੀ ਮੰਗ, ਬਿਹਾਰੀਆਂ ਨੂੰ ਸੁਰੱਖਿਆ ਲਈ ਦਿੱਤੀ ਜਾਵੇ ਏ.ਕੇ.-47
Friday, Oct 22, 2021 - 04:26 AM (IST)
ਪਟਨਾ – ਪਿਛਲੇ ਦਿਨੀਂ ਜੰਮੂ-ਕਸ਼ਮੀਰ ’ਚ ਬਿਹਾਰੀਆਂ ’ਤੇ ਹੋਏ ਹਮਲਿਆਂ ਅਤੇ ਹੱਤਿਆਵਾਂ ਨੂੰ ਲੈ ਕੇ ਬਿਹਾਰ ਦੇ ਲੋਕਾਂ ’ਚ ਕਾਫੀ ਗੁੱਸਾ ਹੈ। ਆਮ ਜਨਤਾ ਦੇ ਨਾਲ ਹੀ ਸੂਬੇ ਦੇ ਨੇਤਾ ਵੀ ਕਾਫੀ ਗੁੱਸੇ ’ਚ ਹਨ। ਸਰਕਾਰ ਅਤੇ ਵਿਰੋਧੀ ਧਿਰ ਦੇ ਨੇਤਾ ਲਗਾਤਾਰ ਕੇਂਦਰ ਸਰਕਾਰ ਕੋਲ ਮਾਮਲੇ ’ਚ ਕਾਰਵਾਈ ਦੀ ਮੰਗ ਕਰ ਰਹੇ ਹਨ। ਹੁਣ ਬਿਹਾਰ ਦੇ ਭਾਜਪਾ ਵਿਧਾਇਕ ਗਿਆਨੇਂਦਰ ਗਿਆਨੂ ਨੇ ਵੀ ਇਸ ਮਾਮਲੇ ’ਚ ਇਕ ਵੱਖਰੀ ਹੀ ਮੰਗ ਸਰਕਾਰ ਦੇਸਾਹਮਣੇ ਰੱਖੀ ਹੈ।
ਇਹ ਵੀ ਪੜ੍ਹੋ - ਸੰਯੁਕਤ ਕਿਸਾਨ ਮੋਰਚਾ ਨੇ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਲਈ ਕੀਤਾ ਮੁਅੱਤਲ, ਜਾਣੋਂ ਕੀ ਹੈ ਮਾਮਲਾ
ਭਾਜਪਾ ਵਿਧਾਇਕ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ’ਚ ਬਾਹਰੀ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਉਨ੍ਹਾਂ ਨੂੰ ਮੁਫਤ ’ਚ ਏ. ਕੇ.-47 ਦੇਣੀ ਚਾਹੀਦੀ, ਜਿਸ ਨਾਲ ਉਹ ਆਪਣੀ ਰੱਖਿਆ ਖੁਦ ਕਰ ਸਕਣ। ਭਾਜਪਾ ਵਿਧਾਇਕ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਵਿਧਾਨ ’ਚ ਸੋਧ ਕਰ ਕੇ ਜੰਮੂ-ਕਸ਼ਮੀਰ ’ਚ ਰਹਿ ਰਹੇ ਬਾਹਰੀ ਲੋਕਾਂ ਨੂੰ ਆਰਮਜ਼ ਲਾਈਸੈਂਸ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।