ਭਾਜਪਾ ਵਾਲੇ ਨਮੋ, ਨਮੋ ਕਰਨਾ ਭੁੱਲ ਜਾਣਗੇ : ਮਾਇਆਵਤੀ

Monday, Apr 08, 2019 - 05:29 PM (IST)

ਭਾਜਪਾ ਵਾਲੇ ਨਮੋ, ਨਮੋ ਕਰਨਾ ਭੁੱਲ ਜਾਣਗੇ : ਮਾਇਆਵਤੀ

ਮੇਰਠ— ਬਸਪਾ ਮੁਖੀ ਮਾਇਆਵਤੀ ਨੇ ਸੋਮਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਸਰਕਾਰ ਨੇ ਪੂਰੀ ਤਿਆਰੀ ਦੇ ਬਿਨਾਂ ਨੋਟਬੰਦੀ ਅਤੇ ਜੀ.ਐੱਸ.ਟੀ. ਲਾਗੂ ਕੀਤੀ ਸੀ, ਜਿਸ ਨਾਲ ਦੇਸ਼ 'ਚ ਗਰੀਬੀ ਅਤੇ ਬੇਰੋਜ਼ਗਾਰੀ ਹੋਰ ਵਧ ਗਈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸੇ ਕਾਰਨ ਭਾਜਪਾ ਦਾ ਜਾਣਾ ਤੈਅ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੈਂ ਵੀ ਚੌਕੀਦਾਰ' ਮੁਹਿੰਮ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਚੌਕੀਦਾਰ ਦੀ ਨਾਟਕਬਾਜ਼ੀ ਵੀ ਭਾਜਪਾ ਨੂੰ ਉੱਤਰ ਪ੍ਰਦੇਸ਼ 'ਚ ਨਹੀਂ ਜਿਤਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਰੈਲੀ ਦੀ ਭੀੜ ਦੇਖ ਕੇ ਭਾਜਪਾ ਵਾਲੇ 'ਨਮੋ-ਨਮੋ' ਕਰਨਾ ਭੁੱਲ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇੱਥੋਂ ਦੇ ਲੋਕ ਹੁਣ ਗਠਜੋੜ ਦੇ ਉਮੀਦਵਾਰਾਂ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣਗੇ ਅਤੇ ਭਾਜਪਾ ਉਮੀਦਵਾਰਾਂ ਦੀ ਬੁਰੀ ਤਰ੍ਹਾਂ ਹਰਾਉਣਗੇ। ਮਾਇਆਵਤੀ ਨੇ ਇੱਥੇ ਹਾਪੁੜ ਰੋਡ 'ਤੇ ਪਾਰਟੀ ਦੀ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ 'ਚ ਦਲਿਤ, ਘੱਟ ਗਿਣਤੀਆਂ ਦਾ ਉਤਪੀੜਨ ਵਧਿਆ ਹੈ। ਖਾਸ ਕਰ ਕੇ ਜਿਨ੍ਹਾਂ ਰਾਜਾਂ 'ਚ ਭਾਜਪਾ ਦੀ ਸਰਕਾਰ ਹੈ, ਉੱਥੇ ਉਤਪੀੜਨ ਵਧ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਨੂੰ ਪੂਰੀ ਤਿਆਰੀ ਦੇ ਬਿਨਾਂ ਲਾਗੂ ਕੀਤਾ, ਜਿਸ ਨਾਲ ਦੇਸ਼ 'ਚ ਗਰੀਬੀ, ਬੇਰੋਜ਼ਗਾਰੀ ਹੋਰ ਵਧ ਗਈ। ਛੋਟੇ ਅਤੇ ਮੱਧਮ ਵਪਾਰੀ ਦੁਖਈ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਹਨ ਅਤੇ ਆਏ ਦਿਨ ਅੱਤਵਾਦੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਭਾਜਪਾ ਨੇ ਕਾਂਗਰਸ ਦੀ ਤਰ੍ਹਾਂ ਹੀ ਆਪਣੇ ਸਿਆਸੀ ਸਵਾਰਥ ਲਈ ਸੀ.ਬੀ.ਆਈ. ਦੀ ਵਰਤੋਂ ਕਰ ਕੇ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਫਸਾ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਲਗਾਤਾਰ ਜਾਰੀ ਹੈ।


author

DIsha

Content Editor

Related News