ਭਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 25 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ
Monday, Oct 28, 2024 - 04:06 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 25 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਪਾਰਟੀ ਨੇ ਨਾਗਪੁਰ-ਪੱਛਮ ਤੋਂ ਸੁਧਾਕਰ ਕੋਹਲੇ ਅਤੇ ਨਾਗਪੁਰ-ਉੱਤਰ ਤੋਂ ਮਿਲਿੰਦ ਪਾਂਡੁਰੰਗ ਮਾਨੇ ਨੂੰ ਮੈਦਾਨ 'ਚ ਉਤਾਰਿਆ ਹੈ। ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਲਈ 20 ਨਵੰਬਰ ਨੂੰ ਇਕ ਪੜਾਅ 'ਚ ਵੋਟਿੰਗ ਹੋਣੀ ਹੈ, ਜਦਕਿ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਪਾਰਟੀ ਨੇ ਨਾਗਪੁਰ-ਸੈਂਟਰਲ ਸੀਟ ਤੋਂ ਪ੍ਰਵੀਨ ਪ੍ਰਭਾਕਰ ਰਾਓ ਦਟਕੇ, ਸਾਵਨੇਰ ਤੋਂ ਆਸ਼ੀਸ਼ ਰਣਜੀਤ ਦੇਸ਼ਮੁਖ, ਕਟੋਲ ਤੋਂ ਚਰਨਸਿੰਘ ਠਾਕੁਰ, ਅਰਵੀ ਤੋਂ ਸੁਮਿਤ ਵਾਨਖੇੜੇ, ਸਕੋਲੀ ਤੋਂ ਅਵਿਨਾਸ਼ ਬ੍ਰਾਹਮਣਕਰ, ਚੰਦਰਪੁਰ ਤੋਂ ਕਿਸ਼ੋਰ ਜੋਰਗੇਵਾਰ, ਸਨੇਹਾ ਦੂਬੇ ਵਾਸਈ, ਬੋਰਤੀਵ, ਬੀ. ਵਰਸੋਵਾ ਤੋਂ ਹੇਮੰਤ ਲਵੇਕਰ ਅਤੇ ਅਰਚਨਾ ਚਾਕੁਰਕਰ ਨੂੰ ਲਾਤੂਰ ਸ਼ਹਿਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਰਾਡ ਉੱਤਰੀ ਸੀਟ ਤੋਂ ਮਨੋਜ ਘੋਰਪੜੇ, ਮਾਲਸ਼ਿਰਸ ਤੋਂ ਰਾਮ ਸਤਪੁਤੇ, ਆਸ਼ਟਟੀ ਤੋਂ ਸੁਰੇਸ਼ ਧਾਸ, ਘਾਟਕੋਪਰ ਈਸਟ ਤੋਂ ਪਰਾਗ ਸ਼ਾਹ ਅਤੇ ਮੂਰਤੀਜਾਪੁਰ ਤੋਂ ਹਰੀਸ਼ ਪਿੰਪਲੇ ਨੂੰ ਟਿਕਟ ਦਿੱਤੀ ਗਈ ਹੈ।
ਵਿਧਾਨ ਸਭਾ ਚੋਣਾਂ ਲ ਈ ਭਾਜਪਾ ਨੇ ਸ਼ਨੀਵਾਰ ਨੂੰ 22 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ। ਇਸ ਤੋਂ ਪਹਿਲੇ ਭਾਜਪਾ ਨੇ ਆਪਣੀ ਪਹਿਲੀ ਸੂਚੀ 'ਚ 99 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਇਸ ਸੂਚੀ 'ਚ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਕਈ ਦਿੱਗਜ ਨੇਤਾਵਾਂ ਦੇ ਨਾਂ ਸ਼ਾਮਲ ਸਨ। ਇਸ ਤਰ੍ਹਾਂ ਭਾਜਪਾ ਹੁਣ ਤੱਕ 146 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਫੜਨਵੀਸ ਨਾਗਪੁਰ ਦੱਖਣ-ਪੱਛਮ ਤੋਂ ਪਾਰਟੀ ਦੇ ਉਮੀਦਵਾਰ ਹਨ, ਜਦੋਂ ਕਿ ਪ੍ਰਦੇਸ਼ ਇਕਾਈ ਦੇ ਪ੍ਰਧਾਨ ਚੰਦਰਸ਼ੇਖ ਬਾਵਨਕੁਲੇ, ਮੰਤਰੀ ਗਿਰੀਸ਼ ਮਹਾਜਨ, ਸੁਧੀਰ ਮੁਨਗੰਟੀਵਾਰ, ਅਤੁਲੇ ਸਾਵੇ ਵਰਗੇ ਸੀਨੀਅਰ ਨੇਤਾਵਾਂ ਨੂੰ ਵੀ ਟਿਕਟ ਦਿੱਤਾ ਗਿਆ। ਮਹਾਰਾਸ਼ਟਰ 'ਚ ਭਾਜਪਾ ਮਹਾਯੁਤੀ ਗਠਜੋੜ ਦਾ ਹਿੱਸਾ ਹੈ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਮਿਲ ਕੇ ਚੋਣ ਮੈਦਾਨ 'ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8