ਭਾਜਪਾ ਆਗੂਆਂ ਨੇ ਜੁੱਤੀਆਂ ਸਮੇਤ ਕੀਤੀ ਸ਼੍ਰੀ ਰਾਮ ਦੀ ਆਰਤੀ

Sunday, Feb 25, 2018 - 10:28 AM (IST)

ਫਰੂਖਾਬਾਦ — ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਸਮੇਤ ਸਾਰੇ ਭਾਜਪਾ ਆਗੂਆਂ ਨੇ ਪੂਜਾ ਅਰਚਨਾ ਵਿਚ ਆਸਥਾ ਦਾ ਮਜ਼ਾਕ ਉਡਾ ਦਿੱਤਾ। ਸਾਰਿਆਂ ਨੇ ਫਾਰੂਖਾਬਾਦ ਦੇ ਇਕ ਪ੍ਰੋਗਰਾਮ ਦੌਰਾਨ ਸ਼੍ਰੀ ਰਾਮ ਦੀ ਆਰਤੀ ਜੁੱਤੀਆਂ ਪਹਿਨ ਕੇ ਕੀਤੀ। ਪਹਿਲੀ ਪੂਜਾ ਗਣੇਸ਼ ਮੂਰਤੀ ਇਸ ਸਾਰਿਆਂ ਦੀ ਗਵਾਹ ਰਹੀ। ਉਨ੍ਹਾਂ ਦੀ ਹੀ ਮੂਰਤੀ ਦੇ ਸਾਹਮਣੇ ਦੀਪ ਜਗਾ ਕੇ ਵੀ ਜੁੱਤੀਆਂ ਪਾ ਕੇ ਹੀ ਕੀਤੇ ਜਾਣ ਦੀ ਚਰਚਾ ਦਾ ਵਿਸ਼ਾ ਰਿਹਾ।
ਮੁੱਖ ਮੰਤਰੀ ਸਮੂਹਿਕ ਵਿਆਹ ਜੋੜੀਆਂ ਦੇ ਤਹਿਤ ਪ੍ਰੋਗਰਾਮ ਦੀ ਆਰੰਭਤਾ 'ਤੇ ਗਣੇਸ਼ ਦੀ ਮੂਰਤੀ ਦੇ ਸਾਹਮਣੇ ਦੀਪ ਜਗਾਉਣ ਦੌਰਾਨ ਇੰਚਾਰਜ ਮੰਤਰੀ ਚੇਤਨ ਚੌਹਾਨ ਦੇ ਇਲਾਵਾ ਸੰਸਦ ਮੈਂਬਰ ਤੇ ਵਿਧਾਇਕਾਂ ਵਿਚੋਂ ਕਿਸੇ ਨੇ ਵੀ ਆਪਣੀ ਜੁੱਤੀ ਉਤਾਰਨੀ ਮੁਨਾਸਬ ਨਾ ਸਮਝੀ। ਇਸ ਦੇ ਮਗਰੋਂ ਗਾਇਤਰੀ ਸਮਾਜ ਵਲੋਂ ਸੀਤਾ ਸਵੰਬਰ ਦਾ ਮੰਚਨ ਕੀਤਾ ਗਿਆ। ਇਸ ਵਿਚ ਸ਼੍ਰੀ ਰਾਮ ਵਿਆਹ ਵਿਚ ਮੰਚ ਤੋਂ ਇੰਚਾਰਜ ਮੰਤਰੀ ਪ੍ਰੀਤਮ ਚੌਹਾਨ, ਸੰਸਦ ਮੈਂਬਰ ਮੁਕੇਸ਼ ਰਾਜਪੂਤ, ਵਿਧਾਇਕ ਸੁਨੀਲ ਦੱਤ ਤ੍ਰਿਵੇਦੀ, ਸੁਸ਼ੀਲ ਸ਼ਾਕਿਆ, ਅਮਰ ਸਿੰਘ ਖਟੀਕ, ਪਾਰਟੀ ਜ਼ਿਲਾ ਪ੍ਰਧਾਨ ਸਤਪਾਲ ਸਿੰਘ, ਖੇਤਰੀ ਨੇਤਾ ਵਰਿੰਦਰ ਸਿੰਘ ਰਾਠੌਰ ਆਦਿ ਨੇ ਸ਼੍ਰੀ ਰਾਮ ਦੀ ਆਰਤੀ ਉਤਾਰੀ। ਇਸ ਮੌਕੇ 'ਤੇ ਵੀ ਸਾਰੇ ਲੋਕਾਂ ਨੇ ਜੁੱਤੀਆਂ ਨਾ ਉਤਾਰੀਆਂ।


Related News