ਅਫ਼ਗਾਨਿਸਤਾਨ ਸੰਕਟ : ਸੁਰੱਖਿਅਤ ਭਾਰਤ ਪਰਤੀ ਅਫ਼ਗਾਨ ਸੈਨੇਟਰ, ਕਿਹਾ-ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ

Monday, Aug 23, 2021 - 06:00 PM (IST)

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਤੇ ਇਕਬਾਲ ਸਿੰਘ ਲਾਲਪੁਰਾ ਨੇ ਅਫਗਾਨਿਸਤਾਨ ਦੇ ਕਾਬੁਲ ਤੋਂ ਭਾਰਤ ਸੁਰੱਖਿਅਤ ਵਾਪਸ ਲਿਆਂਦੇ ਗਏ 168 ਲੋਕਾਂ ਦੇ ਸਮੂਹ ’ਚ ਉਥੋਂ ਦੀ ਉੱਚ ਸਦਨ ਦੀ ਸੈਨੇਟਰ ਅਨਾਰਕਲੀ ਕੌਰ ਹੋਨਾਰਯਾਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਆਰ. ਪੀ. ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਭਾਰਤੀ ਮੂਲ ਦੇ ਲੋਕ ਜਾਂ ਅਫਗਾਨ ਸ਼ਰਨਾਰਥੀ ਅਫਗਾਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ ਹਨ, ਨਰਿੰਦਰ ਮੋਦੀ ਸਰਕਾਰ ਉਨ੍ਹਾਂ ਨੂੰ ਸੁਰੱਖਿਅਤ ਲਿਆਉਣ ਦਾ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?

ਇਸ ਮੁਲਾਕਾਤ ਦੌਰਾਨ ਅਨਾਰਕਲੀ ਕੌਰ ਨੇ ਕਿਹਾ ਕਿ ਅਸੀਂ ਭਾਰਤ, ਪ੍ਰਧਾਨ ਮੰਤਰੀ ਮੋਦੀ ਜੀ ਅਤੇ ਹਵਾਈ ਫੌਜ ਦਾ ਧੰਨਵਾਦ ਕਰਦੇ ਹਾਂ। ਬੇਨਤੀ ਹੈ ਕਿ ਜਿਹੜੇ ਅਫਗਾਨਿਸਤਾਨ ’ਚ ਫਸੇ ਹੋਏ ਹਨ, ਉਨ੍ਹਾਂ ਨੂੰ ਵੀ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨੂੰ ਬਹੁਤ ਪਿਆਰ ਕਰਦੇ ਹਾਂ। ਸਾਡਾ ਸੱਭਿਆਚਾਰ ਵੀ ਇਹੀ ਹੈ ਪਰ ਆਪਣਾ ਦੇਸ਼ ਛੱਡਣਾ ਕੋਈ ਸੌਖੀ ਗੱਲ ਨਹੀਂ ਹੈ। ਉਨ੍ਹਾਂ ਦੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੀ ਸੰਗਤ ਉਥੇ ਫਸੀ ਹੋਈ ਹੈ, ਸਰਕਾਰ ਨੂੰ ਉਸ ਨੂੰ ਵੀ ਬਾਹਰ ਕੱਢਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਅਨਾਰਕਲੀ ਕੌਰ ਇੱਕ ਪੰਜਾਬੀ ਸਿੱਖ ਅਫਗਾਨ ਸਿਆਸਤਦਾਨ ਹੋਣ ਦੇ ਨਾਲ-ਨਾਲ ਮਹਿਲਾ ਅਧਿਕਾਰ ਕਾਰਕੁੰਨ ਅਤੇ ਦੰਦਾਂ ਦੇ ਡਾਕਟਰ ਵੀ ਹਨ।
 


Manoj

Content Editor

Related News