ਭਾਜਪਾ ਆਗੂ ਸੋਨਾਲੀ ਫੌਗਾਟ ਨੇ ਮਾਰਕੀਟ ਕਮੇਟੀ ਸਕੱਤਰ ਨੂੰ ਸੈਂਡਲ ਨਾਲ ਕੁੱਟਿਆ

Saturday, Jun 06, 2020 - 12:19 AM (IST)

ਭਾਜਪਾ ਆਗੂ ਸੋਨਾਲੀ ਫੌਗਾਟ ਨੇ ਮਾਰਕੀਟ ਕਮੇਟੀ ਸਕੱਤਰ ਨੂੰ ਸੈਂਡਲ ਨਾਲ ਕੁੱਟਿਆ

ਮੰਡੀ ਆਦਮਪੁਰ (ਗੋਇਲ) - ਪਿੰਡ ਬਾਲਸਮੰਦ 'ਚ ਕਿਸਾਨਾਂ ਦੀ ਸਮੱਸਿਆ ਸੁਣਨ ਦੇ ਦੌਰਾਨ ਭਾਜਪਾ ਆਗੂ ਸੋਨਾਲੀ ਫੌਗਾਟ ਆਪਣਾ ਆਪਾ ਗੁਆ ਬੈਠੀ ਅਤੇ ਹਿਸਾਰ ਮਾਰਕੀਟ ਕਮੇਟੀ ਸਕੱਤਰ ਦੀ ਪੁਲਸ ਦੇ ਸਾਹਮਣੇ ਹੀ ਥੱਪਡ਼ ਅਤੇ ਸੈਂਡਲ ਨਾਲ ਕੁੱਟਮਾਰ ਕਰ ਦਿੱਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸਰੇਆਮ ਮਾਰਕੀਟ ਕਮੇਟੀ ਸਕੱਤਰ ਦੀ ਕੁੱਟਮਾਰ ਨੂੰ ਲੈ ਕੇ ਜਿੱਥੇ ਨੇਤਾਵਾਂ ਨੇ ਇਸ ਦੀ ਨਿੰਦਾ ਕੀਤੀ ਹੈ, ਉਥੇ ਹੀ ਕੁੱਝ ਲੋਕਾਂ ਨੇ ਇਸ ਨੂੰ ਸਹੀ ਕਦਮ ਦੱਸਿਆ ਹੈ।

ਵਾਇਰਲ ਵੀਡੀਓ 'ਚ ਸੋਨਾਲੀ ਫੌਗਾਟ ਅਧਿਕਾਰੀ ਨੂੰ ਕਹਿ ਰਹੀ ਹਨ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਅਜਿਹਾ ਬੋਲਣ ਦੀ। ਤੁਹਾਡੇ ਘਰ 'ਚ ਮਾਂ-ਭੈਣ ਨਹੀਂ ਹਨ ਕੀ? ਵਿਵਾਦ ਇੱਕ ਸ਼ੈਡ ਬਣਾਉਣ ਨੂੰ ਲੈ ਕੇ ਸੀ। ਕਿਸਾਨਾਂ ਦਾ ਮੁੱਦਾ ਲੈ ਕੇ ਸੋਨਾਲੀ ਫੌਗਾਟ ਗਈ ਸੀ, ਜਿਸ ਤੋਂ ਬਾਅਦ ਉੱਥੇ ਵਿਵਾਦ ਹੋਇਆ।  ਦੋਨਾਂ ਧਿਰਾਂ ਇੱਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ। ਪੁਲਸ ਨੇ ਸੋਨਾਲੀ ਫੌਗਾਟ 'ਤੇ ਮਾਮਲਾ ਦਰਜ ਕਰ ਲਿਆ ਹੈ।
 


author

Inder Prajapati

Content Editor

Related News