''ਸਾਡੇ ਅੰਨਦਾਤਾ ਅੱਤਵਾਦੀ ਨਹੀਂ... ਕੁਝ ਲੋਕਾਂ ਲਈ ''ਮੈਕਸਿਮਮ ਸੁਆਰਥ ਪ੍ਰੋਗਰਾਮ'' ਹੈ MSP'', ਭਾਜਪਾ ਆਗੂ ਦਾ ਬਿਆਨ

Friday, Feb 16, 2024 - 06:02 AM (IST)

''ਸਾਡੇ ਅੰਨਦਾਤਾ ਅੱਤਵਾਦੀ ਨਹੀਂ... ਕੁਝ ਲੋਕਾਂ ਲਈ ''ਮੈਕਸਿਮਮ ਸੁਆਰਥ ਪ੍ਰੋਗਰਾਮ'' ਹੈ MSP'', ਭਾਜਪਾ ਆਗੂ ਦਾ ਬਿਆਨ

ਨੈਸ਼ਨਲ ਡੈਸਕ: ਕਿਸਾਨਾਂ ਵੱਲੋਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। ਇਸ ਵਿਚਾਲੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਮੁਖ਼ਤਾਰ ਅੱਬਾਸ ਨਕਵੀ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਗ੍ਰਾਫ਼ ਡਾਊਨ' ਕਰਨ ਵਾਲੇ ਬਿਆਨ 'ਤੇ ਡੱਲੇਵਾਲ ਨੇ ਦਿੱਤਾ ਸਪਸ਼ਟੀਕਰਨ (ਵੀਡੀਓ)

ਉਨ੍ਹਾਂ ਕਿਹਾ ਹੈ ਕਿ ਕੁਝ ਸੁਆਰਥੀ ਤਾਕਤਾਂ ਲਈ MSP ਸਿਰਫ਼ 'ਮੈਕਸਿਮਮ ਸੁਆਰਥ ਪ੍ਰੋਗਰਾਮ' ਹੈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਨਕਵੀ ਨੇ ਇਹ ਵੀ ਕਿਹਾ ਕਿ ਸਾਡਾ ਅੰਨਦਾਤਾ ਅੱਤਵਾਦੀ ਜਾਂ ਮੁਜਰਮ ਨਹੀਂ ਹੈ, ਉਨ੍ਹਾਂ ਨੂੰ ਸਮਝਨਾ ਚਾਹੀਦਾ ਕਿ ਕਿਹੜੇ ਲੋਕ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰ ਰਹੇ ਹਨ। ਜੇ ਸਰਕਾਰ ਗੱਲਬਾਤ ਲਈ ਤਿਆਰ ਹੈ ਤਾਂ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਜ਼ਿੱਦ ਨਹੀਂ ਕਰਨੀ ਚਾਹੀਦੀ। 

ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਬੋਲੇ ਕਿਸਾਨ ਆਗੂ, "ਬਣ ਸਕਦੀ ਹੈ ਗੱਲ" (ਵੀਡੀਓ)

ਏ.ਐੱਨ.ਆਈ. ਨਾਲ ਗੱਲਬਾਤ ਦੌਰਾਨ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ, "ਜਦੋਂ ਜਨਤਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿਚ ਫ਼ਤਵਾ ਦਿੱਤਾ ਤਾਂ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨਾਂ ਨੂੰ ਆਤਮ-ਨਿਰਭਰ ਬਣਾਉਣ ਨੂੰ ਪਹਿਲ ਦਿੱਤੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਬਣਾਇਆ ਗਿਆ। ਪਰ ਕੁਝ ਸੁਆਰਥੀ ਤਾਕਤਾਂ MSP ਨੂੰ 'ਮੈਕਸਿਮਮ ਸੁਆਰਥ ਪ੍ਰੋਗਰਾਮ' ਮੰਨ ਰਹੀਆਂ ਹਨ। ਉਹ ਕੁਝ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੇ ਲੋਕ ਬੈਂਗਨ ਤੇ ਬਰਗਰ, ਪਿਆਜ ਤੇ ਪਿਜ਼ਾ, ਰਬੀ ਤੇ ਖ਼ਰੀਫ਼ ਫ਼ਸਲਾਂ ਵਿਚਾਲੇ ਫ਼ਰਕ ਨਹੀਂ ਦੱਸ ਸਕਦੇ, ਉਹ ਕਿਸਾਨਾਂ ਦੇ ਮੋਢਿਆਂ ਤਕ ਰੱਖ ਕੇ ਬੰਦੂਕ ਚਲਾ ਰਹੇ ਹਨ। ਸਾਡਾ ਅੰਨਦਾਤਾ ਅੱਤਵਾਦੀ ਨਹੀਂ ਹੈ, ਨਾ ਹੀ ਮੁਜਰਮ ਹੈ। ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਹੜੇ ਲੋਕ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News