ਫੋਟੋ ਕਲਿੱਕ ਕਰਵਾਉਂਦੇ BJP ਨੇਤਾ ਨੇ ਵਿਅਕਤੀ ਨੂੰ ਮਾਰੀ ਲੱਤ, ਤਸਵੀਰਾਂ ਵਾਇਰਲ

Tuesday, Nov 12, 2024 - 02:50 PM (IST)

ਫੋਟੋ ਕਲਿੱਕ ਕਰਵਾਉਂਦੇ BJP ਨੇਤਾ ਨੇ ਵਿਅਕਤੀ ਨੂੰ ਮਾਰੀ ਲੱਤ, ਤਸਵੀਰਾਂ ਵਾਇਰਲ

ਛਤਰਪਤੀ ਸੰਭਾਜੀਨਗਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਫੋਟੋ ਕਲਿੱਕ ਕਰਵਾਉਂਦੇ ਸਮੇਂ ਫਰੇਮ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਲੱਤ ਮਾਰ ਦਿੱਤੀ। ਭਾਜਪਾ ਨੇਤਾ ਵਲੋਂ ਵਿਅਕਤੀ ਨੂੰ ਲੱਤ ਮਾਰ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ। ਹਾਲਾਂਕਿ, ਬਾਅਦ ਵਿੱਚ ਉਸ ਆਦਮੀ ਨੇ ਦਾਅਵਾ ਕੀਤਾ ਕਿ ਉਹ ਦਾਨਵੇ ਦਾ ਦੋਸਤ ਸੀ ਅਤੇ ਸਿਰਫ਼ ਉਸਦੀ ਕਮੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

PunjabKesari

ਦੱਸ ਦੇਈਏ ਕਿ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਸੀਨੀਅਰ ਆਗੂ ਮਹਾਰਾਸ਼ਟਰ ਭਰ ਵਿੱਚ ਪ੍ਰਚਾਰ ਕਰ ਰਹੇ ਹਨ। ਜਾਲਨਾ ਜ਼ਿਲ੍ਹੇ ਦੇ ਭੋਕਰਦਾਨ 'ਚ ਸੋਮਵਾਰ ਨੂੰ ਵਾਪਰੀ ਕਥਿਤ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦਾਨਵੇ ਨੇ ਸ਼ਿਵ ਸੈਨਾ ਨੇਤਾ ਅਤੇ ਸਾਬਕਾ ਮੰਤਰੀ ਅਰਜੁਨ ਖੋਟਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਨਵੇ ਉਸ ਨਾਲ ਫੋਟੋ ਕਲਿੱਕ ਕਰਵਾ ਰਹੇ ਸਨ ਕਿ ਇਕ ਵਿਅਕਤੀ ਨੇ ਫੋਟੋ ਫ੍ਰੇਮ ਵਿਚ ਆਉਣ ਦੀ ਕੋਸ਼ਿਸ਼ ਕੀਤੀ। 

PunjabKesari

ਵੀਡੀਓ 'ਚ ਇਕ ਆਦਮੀ ਫਰੇਮ 'ਚ ਆਉਂਦਾ ਦਿਖਾਈ ਦੇ ਰਿਹਾ ਹੈ ਅਤੇ ਦਾਨਵੇ ਉਸ ਨੂੰ ਆਪਣੇ ਸੱਜੇ ਪੈਰ ਨਾਲ ਲੱਤ ਮਾਰਦੇ ਹੋਏ ਉਸ ਨੂੰ ਦੂਰ ਜਾਣ ਦਾ ਇਸ਼ਾਰਾ ਕਰਦੇ ਦਿਖਾਈ ਦੇ ਰਹੇ ਹਨ। ਆਪਣੇ ਆਪ ਨੂੰ ਸ਼ੇਖ ਕਹਾਉਣ ਵਾਲੇ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਹ ਸੀਨੀਅਰ ਭਾਜਪਾ ਆਗੂ ਦਾਨਵੇ ਦਾ ਦੋਸਤ ਹੈ। ਉਨ੍ਹਾਂ ਕਿਹਾ, ''ਮੈਂ ਰਾਓ ਸਾਹਿਬ ਦਾਨਵੇ ਦਾ ਕਰੀਬੀ ਦੋਸਤ ਹਾਂ ਅਤੇ ਸਾਡੀ ਦੋਸਤੀ 30 ਸਾਲ ਪੁਰਾਣੀ ਹੈ। ਜੋ ਖ਼ਬਰ ਵਾਇਰਲ ਹੋਈ ਹੈ, ਉਹ ਗਲਤ ਹੈ। ਮੈਂ ਸਿਰਫ਼ ਦਾਨਵੇ ਦੀ ਕਮੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।"

PunjabKesari

ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ (UBT) ਨੇਤਾ ਆਦਿਤਿਆ ਠਾਕਰੇ ਨੇ ਕਿਹਾ, ''ਰਾਓ ਸਾਹਿਬ ਨੂੰ ਫੁੱਟਬਾਲ ਖੇਡਣਾ ਚਾਹੀਦਾ ਸੀ। ਭਾਜਪਾ ਵਰਕਰਾਂ ਨੂੰ ਪਿਛਲੇ ਦੋ ਸਾਲਾਂ ਵਿੱਚ ਕੁਝ ਨਹੀਂ ਮਿਲਿਆ, ਇਸ ਲਈ ਜੇਕਰ ਉਹ ਮੁੜ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।''


author

rajwinder kaur

Content Editor

Related News