ਭਾਜਪਾ ਨੇਤਾ ਜੈਪ੍ਰਦਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

03/07/2020 11:12:22 AM

ਰਾਮਪੁਰ— ਮਸ਼ਹੂਰ ਬਾਲੀਵੁੱਡ ਅਦਾਕਾਰਾ ਅਤੇ ਸਪਾ ਨੇਤਾ ਆਜ਼ਮ ਖਾਨ ਵਿਰੁੱਧ ਚੋਣ ਲੜਨ ਵਾਲੀ ਭਾਜਪਾ ਨੇਤਾ ਜੈਪ੍ਰਦਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਵਾਰੰਟ ਰਾਮਪੁਰ ਦੀ ਏ.ਡੀ.ਜੇ.-6 ਦੀ ਕੋਰਟ ਨੇ ਜਾਰੀ ਕੀਤਾ ਹੈ। ਚੋਣ ਜ਼ਾਬਤਾ ਦੀ ਉਲੰਘਣਾ ਦੇ ਇਕ ਮਾਮਲੇ ਨੂੰ ਲੈ ਕੇ ਜੈਪ੍ਰਦਾ ਵਿਰੁੱਧ ਇਹ ਵਾਰੰਟ ਜਾਰੀ ਕੀਤਾ ਗਿਆ ਹੈ। ਮਾਮਲੇ 'ਚ ਅਗਲੀ  ਸੁਣਵਾਈ 20 ਅਪ੍ਰੈਲ ਨੂੰ ਹੋਵੇਗੀ। ਦੱਸਣਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ 'ਤੇ ਚੋਣ ਜ਼ਾਬਤਾ ਦੇ ਕਈ ਮਾਮਲੇ ਦਰਜ ਹੋਏ ਸਨ। ਸਵਾਰ ਕੋਤਵਾਲੀ 'ਚ ਦਰਜ ਕੇਸ 'ਚ ਕੋਰਟ ਨੇ ਇਹ ਵਾਰੰਟ ਜਾਰੀ ਕੀਤਾ ਹੈ।

ਇਸ ਤੋਂ ਪਹਿਲਾਂ ਕੇਮਰੀ ਥਾਣੇ 'ਚ ਦਰਜ ਇਕ ਮਾਮਲੇ 'ਚ ਵੀ ਕੋਰਟ ਜ਼ਮਾਨਤੀ ਵਾਰੰਟ ਜਾਰੀ ਕਰ ਚੁਕਿਆ ਹੈ। ਇਸ 'ਚ ਅਗਲੀ ਸੁਣਵਾਈ 27 ਮਾਰਚ ਨੂੰ ਹੋਣੀ ਹੈ। ਜੈਪ੍ਰਦਾ ਦੇ ਵਕੀਲ ਮੁਸਤਫਾ ਹੁਸੈਨ ਅਨੁਸਾਰ, ਉਨ੍ਹਾਂ ਨੂੰ ਸਵਾਲ ਵਾਲੇ ਮਾਮਲੇ ਦੀ ਜਾਣਕਾਰੀ ਹੀ ਨਹੀਂ ਸੀ, ਕਿਉਂਕਿ ਪੁਲਸ ਨੇ ਇਸ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਨਹੀਂ ਮੰਨਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਅਗਲੀ ਸੁਣਵਾਈ 'ਚ ਆਪਣਾ ਪੱਖ ਰੱਖਣਗੇ।


DIsha

Content Editor

Related News