ਪੱਛਮੀ ਬੰਗਾਲ: ਮੌਤ ਦੇ 4 ਮਹੀਨੇ ਬਾਅਦ ਹੋਇਆ ਬੀਜੇਪੀ ਨੇਤਾ ਦਾ ਅੰਤਿਮ ਸੰਸਕਾਰ
Thursday, Sep 09, 2021 - 11:02 PM (IST)
ਕੋਲਕਾਤਾ - ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਅਭਿਜੀਤ ਸਰਕਾਰ ਦੀ ਹੱਤਿਆ ਦੇ ਚਾਰ ਮਹੀਨੇ ਬਾਅਦ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਕੋਲਕਾਤਾ ਦੇ ਇੱਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਤੋਂ ਅਭਿਜੀਤ ਦੀ ਲਾਸ਼ ਸੌਂਪਣ ਦੌਰਾਨ ਹੋਏ ਝਗੜੇ ਤੋਂ ਬਾਅਦ ਭਾਜਪਾ ਦੇ ਇੱਕ ਨੇਤਾ ਨੇ ਹੋਮਗਾਰਡ ਨੂੰ ਕਥਿਤ ਤੌਰ 'ਤੇ ਥੱਪੜ ਮਾਰ ਦਿੱਤਾ।
ਇਹ ਵੀ ਪੜ੍ਹੋ - ਔਰਤਾਂ ਨੂੰ ਮੰਤਰੀ ਨਹੀਂ ਬਣਾਵੇਗਾ ਤਾਲਿਬਾਨ, ਕਿਹਾ- ਉਨ੍ਹਾਂ ਨੂੰ ਬੱਚਾ ਹੀ ਪੈਦਾ ਕਰਨਾ ਚਾਹੀਦਾ ਹੈ
ਬੰਗਾਲ ਵਿੱਚ ਵਿਧਾਨਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਵਿੱਚ ਕਥਿਤ ਰੂਪ ਨਾਲ ਮਾਰੇ ਗਏ ਅਭਿਜੀਤ ਸਰਕਾਰ ਦੀ ਲਾਸ਼ ਦਾ ਬਾਅਦ ਵਿੱਚ ਦੱਖਣੀ ਕੋਲਕਾਤਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ਦੇ ਕੋਲ ਇੱਕ ਸ਼ਮਸ਼ਾਨ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ ਵਿੱਚ ਕਥਿਤ ਤੌਰ 'ਤੇ ਭਾਜਪਾ ਨੇਤਾ ਦੇਬਦੱਤ ਮਾਜੀ ਨੂੰ ਨੀਲਰਤਨ ਸਰਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾਘਰ ਵਿੱਚ ਹੋਮਗਾਰਡ ਨੂੰ ਥੱਪੜ ਮਾਰਦੇ ਹੋਏ ਵਿਖਾਇਆ ਗਿਆ ਹੈ, ਜਿੱਥੇ ਅਭਿਜੀਤ ਸਰਕਾਰ ਦੀ ਲਾਸ਼ ਰੱਖੀ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।