ਮੱਧ ਪ੍ਰਦੇਸ਼ ’ਚ ਭਾਜਪਾ ਅਹੁਦੇਦਾਰ ਦੀ ਹੱਤਿਆ

Sunday, Jul 20, 2025 - 12:03 AM (IST)

ਮੱਧ ਪ੍ਰਦੇਸ਼ ’ਚ ਭਾਜਪਾ ਅਹੁਦੇਦਾਰ ਦੀ ਹੱਤਿਆ

ਮੰਦਸੌਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲੇ ਦੇ ਇਕ ਪਿੰਡ ’ਚ ਭਾਜਪਾ ਦੇ ਇਕ ਅਹੁਦੇਦਾਰ ਦੀ ਉਨ੍ਹਾਂ ਦੇ ਘਰ ’ਚ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਕਈ ਟੀਮਾਂ ਬਣਾਈਆਂ ਹਨ ਅਤੇ ਇਸ ਸਿਲਸਿਲੇ ’ਚ ਕੁਝ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਸ ਸੁਪਰਡੈਂਟ ਅਭਿਸ਼ੇਕ ਆਨੰਦ ਨੇ ਦੱਸਿਆ, ‘‘ਸ਼ਿਆਮ ਲਾਲ ਧਾਕੜ (45) ਦੀ ਲਾਸ਼ ਸ਼ੁੱਕਰਵਾਰ ਸਵੇਰੇ ਹਿੰਗੋਰੀਆ ਬੜਾ ਪਿੰਡ ’ਚ ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ ’ਤੇ ਇਕ ਕਮਰੇ ’ਚ ਖੂਨ ਨਾਲ ਲਥਪਥ ਪਈ ਮਿਲੀ। ਉਨ੍ਹਾਂ ਦੇ ਸਰੀਰ ’ਤੇ ਕਈ ਜ਼ਖਮ ਵੇਖੇ ਗਏ ਜੋ ਪਹਿਲੀ ਨਜ਼ਰੇ ਤੇਜ਼ ਧਾਰ ਹਥਿਆਰ ਨਾਲ ਲੱਗੇ ਜਾਪਦੇ ਹਨ।


author

Rakesh

Content Editor

Related News