ਜੇ. ਪੀ. ਨੱਢਾ ਨੇ ਅੱਜ ਸ਼ਹੀਦ ਮੇਜਰ ਅਮਿਤ ਆਹੂਜਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Tuesday, Aug 27, 2019 - 02:47 PM (IST)

ਜੇ. ਪੀ. ਨੱਢਾ ਨੇ ਅੱਜ ਸ਼ਹੀਦ ਮੇਜਰ ਅਮਿਤ ਆਹੂਜਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਅੰਬਾਲਾ—ਭਾਜਪਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਅੱਜ ਭਾਵ ਮੰਗਲਵਾਰ ਨੂੰ ਹਰਿਆਣਾ ਪ੍ਰਵਾਸ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਅੰਬਾਲਾ ’ਚ ਸ਼ਹੀਦ ਮੇਜਰ ਅਮਿਤ ਆਹੂਜਾ ਦੇ ਪਰਿਵਾਰ ਨੂੰ ਮਿਲੇ। ਦੱਸ ਦੇਈਏ ਕਿ 2001 ’ਚ ਜੰਮੂ-ਕਸ਼ਮੀਰ ’ਚ ਐੱਲ. ਓ. ਸੀ. ’ਤੇ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਅਮਿਤ ਸ਼ਹੀਦ ਹੋ ਗਏ ਸੀ। 

PunjabKesari

ਦੱਸਣਯੋਗ ਹੈ ਕਿ ਜੇ. ਪੀ. ਨੱਢਾ ਅੰਬਾਲਾ ’ਚ ਪਾਰਟੀ ਦੇ ਸੰਗਠਨਾਤਮਕ ਪ੍ਰੋਗਰਾਮ ’ਚ ਅਤੇ ਸ਼ਾਮ ਦੇ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਦੀ ‘ਜਨ ਅਸ਼ੀਰਵਾਦ ਯਾਤਰਾ’ ਗੁਰੂਗ੍ਰਾਮ ’ਚ ਵੀ ਸ਼ਿਰਕਤ ਕਰਨਗੇ। ਪ੍ਰਵਾਸ ਮੁਖੀ ਅਤੇ ਸੂਬਾ ਮਹਾਮੰਤਰੀ ਵੇਦਪਾਲ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਜਪਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਅੱਜ ਦੁਪਹਿਰ ਅੰਬਾਲਾ ਪਹੁੰਚੇ, ਜਿੱਥੋ ਉਹ ਪਹਿਲਾਂ ਸ਼ਹੀਦ ਦੇ ਘਰ ਗਏ। ਹੁਣ ਚੰਡੀਗੜ੍ਹ ਰੋਡ ਸਥਿਤ ਖੰਨਾ ਫਾਰਮ ’ਚ ਸ਼ਕਤੀ ਕੇਂਦਰ ਮੁਖੀ, ਸ਼ਕਤੀ ਕੇਂਦਰ ਪਾਲਕਾਂ ਦੀ ਬੈਠਕ ਲੈ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣਗੇ। 


author

Iqbalkaur

Content Editor

Related News