ਭਾਜਪਾ ਦੇ ਸਾਬਕਾ ਵਿਧਾਇਕ ਦਾ ਗੋਲੀ ਮਾਰ ਕੇ ਕਤਲ

1/8/2019 9:59:58 AM

ਅਹਿਮਦਾਬਾਦ— ਗੁਜਰਾਤ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਵਿਧਾਇਕ ਜਯੰਤੀਲਾਲ ਭਾਨੂੰਸ਼ਾਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਕੌਣ ਸਨ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਹ ਸਾਏਜੀ ਨਗਰੀ ਐਕਸਪ੍ਰੈੱਸ  ਤੋਂ ਅਹਿਮਦਾਬਾਦ ਜਾ ਰਹੇ ਸਨ। ਜਯੰਤੀ 'ਤੇ ਪਿਛਲੇ ਸਾਲ ਹੀ ਜਯੰਤੀਲਾਲ ਭਾਨੂੰਸ਼ਾਲੀ 'ਤੇ ਲੜਕੀ ਨੂੰ ਨੌਕਰੀ ਦੇਣ ਦੇ ਬਹਾਨੇ ਯੌਨ ਸ਼ੋਸ਼ਣ ਦਾ ਦੋਸ਼ ਲੱਗਾ ਸੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਜਯੰਤੀ ਕੱਛ ਖੇਤਰ 'ਚ ਭਾਜਪਾ ਦੇ ਦਿੱਗਜ ਨੇਤਾ ਸਨ। ਰੇਲਵੇ ਪੁਲਸ ਦੀ ਜਾਣਕਾਰੀ ਅਨੁਸਾਰ ਜਯੰਤੀ 'ਤੇ ਹਮਲਾ ਸੋਮਵਾਰ ਦੇਰ ਰਾਤ 12 ਤੋਂ 2 ਵਜੇ ਦੇ ਕਰੀਬ ਹੋਇਆ। ਮੀਡੀਆ ਰਿਪੋਰਟਸ ਅਨੁਸਾਰ ਉਨ੍ਹਾਂ ਦੀ ਛਾਤੀ ਅਤੇ ਅੱਖ ਕੋਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।