ਭਾਜਪਾ ਨੇ ਸਟਿੰਗ ਵੀਡੀਓ ਜਾਰੀ ਕਰ ਕੇ ‘ਆਪ’ ’ਤੇ ਲਾਇਆ ਟਿਕਟ ਵੇਚਣ ਦਾ ਦੋਸ਼
Tuesday, Nov 22, 2022 - 11:53 AM (IST)
ਨਵੀਂ ਦਿੱਲੀ– ਨਗਰ ਨਿਗਮ ’ਚ ਚੋਣ ਪ੍ਰਚਾਰ ਦੇ ਨਾਲ-ਨਾਲ ਭਾਜਪਾ ਹੁਣ ਆਮ ਆਦਮੀ ਪਾਰਟੀ ਦੇ ਕੱਟੜ ਈਮਾਨਦਾਰ ਅਕਸ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਤਰੀਕਿਆਂ ਨੂੰ ਅਮਲ ’ਚ ਲਿਆ ਰਹੀ ਹੈ। ਇਸੇ ਕੜੀ ’ਚ ਸੋਮਵਾਰ ਨੂੰ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਰੋਹਿਣੀ ਦੇ ਵਾਰਡ ਨਾਲ ਸਬੰਧਤ ਇਕ ਸਟਿੰਗ ਵੀਡੀਓ ਜਾਰੀ ਕਰ ਕੇ ‘ਆਪ’ ’ਤੇ ਟਿਕਟ ਵੇਚਣ ਦਾ ਦੋਸ਼ ਲਗਾਇਆ।
केजरीवाल की शह पर आम आदमी पार्टी के नेता उगाही करने में लगे हुए हैं। #AAPStopFoolingDelhi pic.twitter.com/AxayUXnv9u
— BJP Delhi (@BJP4Delhi) November 21, 2022
ਸਟਿੰਗ ਵੀਡੀਓ ’ਚ ਉੱਤਰ-ਪੱਛਮੀ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਦੇ ਇਕ ਸਾਬਕਾ ਵਰਕਰ ਬਿੰਦੂ ਸ਼੍ਰੀਰਾਮ ਨੇ ‘ਆਪ’ ’ਤੇ ਦਿੱਲੀ ਨਗਰ ਨਿਗਮ ਚੋਣਾਂ ਲਈ ਟਿਕਟਾਂ ਵੇਚਣ ਦਾ ਦੋਸ਼ ਲਗਾਇਆ ਹੈ। ਪਾਤਰਾ ਨੇ ਦਾਅਵਾ ਕੀਤਾ ਕਿ ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਸਾਬਕਾ ਕਾਰਕੁੰਨ ਬਿੰਦੂ ‘ਆਪ’ ਦੇ ਕੁਝ ਕਥਿਤ ਨੇਤਾਵਾਂ ਨਾਲ ਪੈਸੇ ਦੇ ਭੁਗਤਾਨ ਨੂੰ ਲੈ ਕੇ ਗੱਲ ਕਰ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ’ਚ ‘ਆਪ’ ਦੇ ਉੱਤਰੀ-ਪੱਛਮੀ ਦਿੱਲੀ ਲੋਕ ਸਭਾ ਇੰਚਾਰਜ ਆਰ. ਆਰ ਪਠਾਨੀਆ ਅਤੇ ਰੋਹਿਣੀ ਵਿਧਾਨ ਸਭਾ ਸੀਟ ਦੇ ਕੋਆਰਡੀਨੇਟਰ ਪੁਨੀਤ ਗੋਇਲ ਸ਼ਾਮਲ ਹਨ। ਪਾਤਰਾ ਨੇ ਦੋਸ਼ ਲਾਉਂਦੇ ਹੋਇਆ ਕਿਹਾ ਕਿ ਪਠਾਨੀਆ ਅਤੇ ਗੋਇਲ ਸਮੇਤ ਇਨ੍ਹਾਂ ਆਗੂਆਂ ਦੇ ‘ਆਪ’ ਦੀ ਉਸ 5 ਮੈਂਬਰੀ ਕਮੇਟੀ ਨਾਲ ਸਬੰਧ ਹਨ। ਜੋ ਟਿਕਟਾਂ ਦੀ ਵੰਡ ਨਾਲ ਜੁੜੀ ਸੀ।
ਭਾਜਪਾ ਦੇ ਸਟਿੰਗ ਫਰਜ਼ੀ : ਸਿਸੋਦੀਆ
ਭਾਜਪਾ ਦੇ ਸਟਿੰਗ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੁਰਾਣਾ ਸਟਾਕ ਮਿਲ ਗਿਆ ਹੈ, ਹਰ ਰੋਜ਼ ਉਸ ਦੀਆਂ ਦਿਲਚਸਪ ਕਹਾਣੀਆਂ ਬਣਾ ਦਿੰਦੇ ਹਨ। ਜਨਤਾ ਪੁੱਛ ਰਹੀ ਹੈ, ਕੂੜਾ ਕਿਉਂ ਹੈ? ਜਨਤਾ ਪੁੱਛ ਰਹੀ ਹੈ ਕਿ ਤੁਸੀਂ ਨਵੇਂ ਕੂੜੇ ਦੇ 16 ਪਹਾੜ ਕਿਉਂ ਬਣਾਉਣ ਜਾ ਰਹੇ ਹੋ? ਇਨ੍ਹਾਂ ਨੂੰ ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ। ਭਾਜਪਾ ਨੇ ਕੁਝ ਚੈਨਲਾਂ ਨੂੰ ਧਮਕੀ ਦਿੱਤੀ ਹੈ ਕਿ ‘ਆਪ’ ਆਗੂਆਂ ਨੂੰ ਨਾ ਬੁਲਾਉਣ ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਨੇ ਕੁਝ ਨਿਊਜ਼ ਚੈਨਲਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਗੁਜਰਾਤ ’ਤੇ ਬਹਿਸ ’ਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ ਤਾਂ ਉਹ ਆਪਣੇ ਪ੍ਰਤੀਨਿਧੀ ਨੂੰ ਉਸ ’ਚ ਨਹੀਂ ਭੇਜੇਗੀ। ਟੀ. ਵੀ. ਚੈਨਲ ਵਾਲਿਆਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ ਪਰ ਭਾਜਪਾ ਨਹੀਂ ਮੰਨੀ।