ਕੋਵਿਡ-19 ਤੋਂ ਵੀ ਵੱਡੀ ਮਹਾਂਮਾਰੀ ਹੈ ਭਾਜਪਾ: ਮਮਤਾ ਬੈਨਰਜੀ
Tuesday, Oct 13, 2020 - 08:43 PM (IST)
ਕੋਲਕਾਤਾ - ਪੱਛਮੀ ਬੰਗਾਲ 'ਚ ਬੀਜੇਪੀ ਅਤੇ ਤ੍ਰਿਣਮੂਲ ਕਾਂਗਰਸ 'ਚ ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਸਿਰਫ ਕੁੱਝ ਹੀ ਦਿਨਾਂ 'ਚ ਦੁਰਗਾ ਪੂਜਾ ਸ਼ੁਰੂ ਹੋਣ ਵਾਲੀ ਹੈ। ਅਜਿਹੇ 'ਚ ਪਾਰਟੀਆਂ ਦੇ ਰਾਜਨੀਤਕ ਹਮਲਿਆਂ 'ਚ ਵੀ ਇਸ ਦੀ ਝਲਕ ਮਿਲ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਜੇਪੀ 'ਤੇ ਹਮਲਾ ਬੋਲਦੇ ਹੋਏ ਇਸ ਦੀ ਤੁਲਨਾ ਸ਼ੈਤਾਨੀ ਸ਼ਕਤੀਆਂ ਨਾਲ ਕਰ ਦਿੱਤੀ। ਮਮਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਰਾਜਨੀਤਕ ਫਾਇਦੇ ਲਈ ਪ੍ਰਦੇਸ਼ 'ਚ ਤਣਾਅ ਫੈਲਾ ਰਹੀ ਹੈ। ਮਮਤਾ ਬੈਨਰਜੀ ਨੇ ਭਾਜਪਾ ਦੀ ਨਾ ਸਿਰਫ ਸ਼ੈਤਾਨੀ ਸ਼ਕਤੀ ਨਾਲ ਤੁਲਨਾ ਕੀਤੀ ਸਗੋਂ ਹੁਣ ਤੱਕ ਦੀ ਸਭ ਤੋਂ ਵੱਡੀ ਮਹਾਂਮਾਰੀ ਵੀ ਕਿਹਾ।
ਟੀ.ਐੱਮ.ਸੀ. ਦੇ ਮੁੱਖ ਪੱਤਰ ਜਾਗੋ ਬੰਗਲਾ ਦੇ ਦੁਰਗਾ ਪੂਜਾ ਸੰਸਕਰਣ ਦਾ ਉਦਘਾਟਨ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਇੱਕ ਪਾਸੇ ਤੁਹਾਡੇ ਕੋਲ ਕੋਵਿਡ-19, ਡੇਂਗੂ, ਮਲੇਰੀਆ ਹੈ ਤਾਂ ਦੂਜੇ ਪਾਸੇ ਸਭ ਤੋਂ ਵੱਡੀ ਮਹਾਂਮਾਰੀ ਭਾਜਪਾ ਹੈ। ਇਹ ਸ਼ੈਤਾਨੀ ਸ਼ਕਤੀ ਹੈ। ਜੇਕਰ ਤੁਸੀਂ ਬੰਗਾਲ 'ਚ ਰਾਜਨੀਤੀ ਕਰ ਰਹੇ ਹੋ ਤਾਂ ਤੁਸੀਂ ਕੁੱਝ ਨਿਯਮਾਂ ਨੂੰ ਮੰਨਦੇ ਹੋ ਜੋ ਸਾਡੇ ਸਭਿਆਚਰਕ ਵਿਰਾਸਤ ਦਾ ਹਿੱਸਾ ਹੈ। ਬੰਗਾਲ 'ਚ ਰਾਜਨੀਤੀ ਕਰਨ ਲਈ ਤੁਹਾਨੂੰ ਨਿਮਰਤਾ ਅਤੇ ਸਭਿਅਤਾ ਬਣਾਏ ਰੱਖਣੀ ਹੁੰਦੀ ਹੈ ਪਰ ਬੀਜੇਪੀ ਨੂੰ ਇਨ੍ਹਾਂ 'ਚੋਂ ਕਿਸੇ ਵੀ ਚੀਜ਼ ਨਾਲ ਮਤਲੱਬ ਨਹੀਂ ਹੈ। ਲੋਕ ਜਿਉਣ ਜਾਂ ਮਰਨ ਪਰ ਉਨ੍ਹਾਂ ਨੂੰ (ਬੀਜੇਪੀ) ਸਿਰਫ ਸੱਤਾ ਤੋਂ ਮਤਲੱਬ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਆਸਾਨ ਨਹੀਂ ਹੋਵੇਗਾ।