ਭਾਜਪਾ ਵੀ ਸਪਾ ਦੇ ਨਕਸ਼ੇ ਕਦਮ ’ਤੇ ਚੱਲ ਰਹੀ ਹੈ : ਮਾਇਆਵਤੀ

11/27/2021 11:11:31 AM

ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ  ਮਾਇਆਵਤੀ ਨੇ ਪ੍ਰਯਾਗਰਾਜ ’ਚ ਇਕ ਦਲਿਤ ਪਰਿਵਾਰ ਦੇ 4 ਲੋਕਾਂ ਦੇ ਕਤਲ ਨੂੰ ਲੈ ਕੇ ਸੱਤਾਧਾਰੀ ਭਾਜਪਾ ਨੂੰ ਕਟਘਰੇ ’ਚ ਖੜ੍ਹਾ ਕਰਦੇ ਹੋਏ ਕਿਹਾ ਕਿ ਭਾਜਪਾ ਵੀ ਸਮਾਜਵਾਦੀ ਪਾਰਟੀ (ਸਪਾ) ਦੇ ਨਕਸ਼ੇ ਕਦਮ ’ਤੇ ਚੱਲ ਰਹੀ ਹੈ। ਬਸਪਾ ਮੁਖੀ ਨੇ ਸ਼ਨੀਵਾਰ ਸਵੇਰੇ ਟਵੀਟ ਕੀਤਾ,‘‘ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਹਾਲ ਹੀ ’ਚ ਦਬੰਗਾਂ ਵਲੋਂ ਕੀਤੀ ਗਈ ਇਕ ਦਲਿਤ ਪਰਿਵਾਰ ਦੇ 4 ਲੋਕਾਂ ਦੀ ਹੱਤਿਆ ਬੇਹੱਦ ਦੁਖਦ ਅਤੇ ਸ਼ਰਮਨਾਕ ਹੈ। ਇਹ ਘਟਨਾ ਵੀ ਸਰਕਾਰ ਦੀ ਲਚਰ ਕਾਨੂੰਨ ਵਿਵਸਥਾ ਨੂੰ ਦਰਸਾਉਂਦੀ ਹੈ। ਅਜਿਹਾ ਲੱਗਦਾ ਹੈ ਕਿ ਇਸ ਮਾਮਲੇ ’ਚ ਭਾਜਪਾ ਵੀ ਹੁਣ ਸਪਾ ਸਰਕਾਰ ਦੇ ਹੀ ਨਕਸ਼ੇ ਕਦਮ ’ਤੇ ਚੱਲ ਰਹੀ ਹੈ।’’

PunjabKesari

ਮਾਇਆਵਤੀ ਨੇ ਟਵੀ ਕੀਤਾ,‘‘ਇਸ ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ਪਹੁੰਚੇ ਬਾਬੂਲਾਲ ਭਾਂਵਰਾ ਦੀ ਅਗਵਾਈ ਵਾਲੇ ਬਸਪਾ ਦੇ ਵਫ਼ਦ ਨੇ ਦੱਸਿਆ ਕਿ ਪ੍ਰਯਾਗਰਾਜ ’ਚ ਦਬੰਗਾਂ ਦਾ ਜ਼ਬਰਦਸਤ ਆਤੰਕ ਹੈ, ਜਿਸ ਕਾਰਨ ਹੀ ਇਹ ਘਟਨਾ ਹੋਈ। ਬਸਪਾ ਦੀ ਮੰਗ ਹੈ ਕਿ ਸਰਕਾਰ ਸਾਰੇ ਦੋਸ਼ੀ ਦਬੰਗਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇ।’’ ਦੱਸਣਯੋਗ ਹੈ ਕਿ ਪ੍ਰਯਾਗਰਾਜ ਦੇ ਗੋਹਰੀ ਪਿੰਡ ’ਚ ਬੁੱਧਵਾਰ ਰਾਤ ਇਕ ਦਲਿਤ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਚਾਰਾਂ ਦੇ ਸਿਰ ’ਤੇ ਕੁਹਾੜੀ ਨਾਲ ਵਾਰ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News