ਭਾਜਪਾ ਨੇ ਫਿਰ ਪੂਰਵਾਂਚਲ ਸਮਾਜ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਅਪਮਾਨਿਤ ਕੀਤਾ : ‘ਆਪ’
Thursday, Jan 16, 2025 - 03:12 PM (IST)
ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਕ ਵਾਰ ਫਿਰ ਪੂਰਵਾਂਚਲ ਸਮਾਜ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਅਪਮਾਨਿਤ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਭਾਜਪਾ ਨੇ ਪੂਰਵਾਂਚਲੀਆਂ ਨੂੰ ਗਾਲ੍ਹਾਂ ਕੱਢਣ, ਧਮਕਾਉਣ ਅਤੇ ਰੋਹਿੰਗਿਆ ਕਹਿ ਕੇ ਅਪਮਾਨਿਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅਸੀਂ ਦੇਖਿਆ ਕਿ ਦੇਸ਼ ਦੀ ਸੰਸਦ ਵਿਚ ਵੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਪੂਰਵਾਂਚਲ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਰੋਹਿੰਗਿਆ ਅਤੇ ਬੰਗਲਾਦੇਸ਼ੀ ਕਿਹਾ।
ਇਹ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਵਿਖੇ ਹੋਈ ਭਾਰੀ ਬਰਫ਼ਬਾਰੀ, ਸਾਹਮਣੇ ਆਇਆ ਮਨਮੋਹਕ ਨਜ਼ਾਰਾ (ਵੀਡੀਓ)
ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਗਾਲ੍ਹਾਂ ਕੱਡਣ ਦਾ ਭਾਜਪਾ ਪੁਰਾਣਾ ਇਤਿਹਾਸ ਹੈ। ਦਿੱਲੀ ਵਿਚ ਛੱਠ ਘਾਟ ਬਣਾਉਣ ਲਈ ਸਾਨੂੰ ਸੰਘਰਸ਼ ਕਰਨੇ ਪੈਂਦੇ ਸਨ। ਹੁਣ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਭਾਜਪਾ ਬੁਲਾਰੇ ਨੇ ਪੂਰੇ ਦੇਸ਼ ਦੇ ਸਾਹਮਣੇ ਰਾਸ਼ਟਰੀ ਚੈਨਲ ’ਤੇ ‘ਆਪ’ ਦੇ ਵਿਧਾਇਕ ਰਿਤੁਰਾਜ ਝਾਅ ਨੂੰ ਗਾਲ੍ਹਾਂ ਕੱਢੀਆਂ। ਸਿੰਘ ਨੇ ਕਿਹਾ, ‘ਰਿਤੁਰਾਜ ਝਾਅ ਮੈਥਿਲੀ ਬ੍ਰਾਹਮਣ ਭਾਈਚਾਰੇ ਨਾਲ ਸਬੰਧਿਤ ਹਨ। ਮੈਥਿਲੀ ਭਾਸ਼ਾ ਦਾ ਇਕ ਵਿਸ਼ੇਸ਼ ਸਥਾਨ ਹੈ। ਉੱਤਰ ਪ੍ਰਦੇਸ਼, ਬਿਹਾਰ ਅਤੇ ਪੂਰਵਾਂਚਲ ਦੇ ਲੋਕ ਆਪਣੀ ਮਿਹਨਤ ਨਾਲ ਦਿੱਲੀ ਨੂੰ ਬਣਾਉਂਦੇ ਹਨ ਅਤੇ ਭਾਜਪਾ ਆਗੂ ਇਨ੍ਹਾਂ ਹੀ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਮੈਂ ਭਾਜਪਾ ਨੇਤਾ ਮਨੋਜ ਤਿਵਾੜੀ ਤੋਂ ਪੁੱਛਦਾ ਹਾਂ ਕਿ ਮੈਥਿਲੀ-ਬ੍ਰਾਹਮਣ ਸਮਾਜ ਦੇ ਇਕ ਚੁਣੇ ਹੋਏ ਵਿਧਾਇਕ ਨੂੰ ਗਾਲ੍ਹਾਂ ਕਿਉਂ ਕੱਢੀਆਂ ਅਤੇ ਉਹ ਕਿੱਥੇ ਲੁਕੇ ਹਨ?
ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ
ਮਨੋਜ ਤਿਵਾੜੀ ਇਸ 'ਤੇ ਕੁਝ ਕਿਉਂ ਨਹੀਂ ਕਹਿੰਦੇ? ਹੁਣ ਉਨ੍ਹਾਂ ਦੇ ਮਨ ’ਚੋਂ ਪੂਰਵਾਂਚਲ ਪ੍ਰਤੀ ਸਤਿਕਾਰ ਕਿੱਥੇ ਗਿਆ? ਉਨ੍ਹਾਂ ਕਿਹਾ ਕਿ ਭਾਜਪਾ ਵਿਚ ਜਿੰਨੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੂਰਵਾਂਚਲ ਦੇ ਨੇਤਾ ਹਨ ਇਹ ਉਨ੍ਹਾਂ ਲਈ ਪਰਖ ਦੀ ਘੜੀ ਹੈ। ਘੱਟੋ-ਘੱਟ ਉਹ ਇੰਨੇ ਵੱਡੇ ਅਪਮਾਨ ਦੇ ਵਿਰੁੱਧ ਇਕ ਸ਼ਬਦ ਤਾਂ ਬੋਲਣ। ਆਪਣੇ ਮੂੰਹ ’ਚੋਂ ਥੋੜ੍ਹੀ ਜਿਹੀ ਤਾਂ ਆਵਾਜ਼ ਕੱਢਣ। ਇਹ ਠੀਕ ਨਹੀਂ ਹੈ। ਅਸੀਂ ਇੱਥੇ ਅਾ ਕੇ ਮਿਹਨਤ ਕਰਦੇ ਹਾਂ। ਕੀ ਅਸੀਂ ਦਿੱਲੀ ਅਤੇ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਆਪਣੇ ਖੂਨ-ਪਸੀਨੇ ਨਾਲ ਇਸ ਲਈ ਬਣਾਉਂਦੇ ਹਾਂ ਕਿ ਭਾਜਪਾ ਦੇ ਆਗੂ ਸਾਨੂੰ ਗਾਲ੍ਹਾਂ ਕੱਢਣ?
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8