ਭਾਜਪਾ ਹਾਈ ਕਮਾਨ ਖੇਤਰੀ ਆਗੂਆਂ ਨੂੰ ਲੈ ਕੇ ਦੁਚਿੱਤੀ ’ਚ!

Wednesday, Dec 06, 2023 - 02:57 PM (IST)

ਨਵੀਂ ਦਿੱਲੀ- ਹਾਲਾਂਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਹਾਈ ਕਮਾਨ ਨੇ ਖੇਤਰੀ ਆਗੂਆਂ ਵੱਲ ਰੁਖ਼ ਕਰ ਲਿਆ ਹੈ, ਪਰ ਉਨ੍ਹਾਂ ਨੂੰ ਮੁੜ ਸਥਾਪਤ ਕਰਨ ’ਚ ਸਮਾਂ ਲੱਗ ਰਿਹਾ ਹੈ। ਭਾਜਪਾ ਹਾਈ ਕਮਾਨ ਨੇ ਵਸੁੰਧਰਾ ਰਾਜੇ ਸਿਧੀਆ, ਸ਼ਿਵਰਾਜ ਸਿੰਘ ਚੌਹਾਨ ਅਤੇ ਰਮਨ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਸੰਭਾਵੀ ਉਮੀਦਵਾਰਾਂ ਵਜੋਂ ਪੇਸ਼ ਨਹੀਂ ਕੀਤਾ।

ਅਸਲ ’ਚ ਮੱਧ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਮਾਮਲੇ ’ਚ ਹਾਈ ਕਮਾਨ ਨੇ ਸਖ਼ਤੀ ਕੀਤੀ ਹੈ। ਇੱਕ ਪ੍ਰਚਾਰ ਪ੍ਰੋਗਰਾਮ ਦੌਰਾਨ ਜਦੋਂ ਇੱਕ ਪੱਤਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਿਆ ਕਿ ਕੀ ਚੌਹਾਨ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਹੋਣਗੇ ਤਾਂ ਉਨ੍ਹਾਂ ਨਾਂਹ ਵਿੱਚ ਜਵਾਬ ਦਿੱਤਾ ਸੀ। ਅਸੀਂ ਪੀ. ਐੱਮ. ਮੋਦੀ ਅਤੇ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ’ਤੇ ਚੋਣਾਂ ਲੜ ਰਹੇ ਹਾਂ। ਪਾਰਟੀ ਤੈਅ ਕਰੇਗੀ ਕਿ ਸੀ.ਐੱਮ. ਕੌਣ ਹੋਵੇਗਾ?

ਹਕੀਕਤ ਇਹ ਹੈ ਕਿ ਭਾਜਪਾ ਨੇ ਤਿੰਨਾਂ ਸੂਬਿਆਂ ਵਿੱਚ ਫੈਸਲਾਕੁੰਨ ਜਿੱਤ ਪ੍ਰਾਪਤ ਕੀਤੀ ਹੈ। ਭਾਜਪਾ ਇਨ੍ਹਾਂ ਸੂਬਿਆਂ ਵਿੱਚ ਸੀ. ਐੱਮ ਦੇ ਅਹਿਮ ਅਹੁਦੇ ’ਤੇ ਕਾਬਜ਼ ਹੋਣ ਲਈ ਨਵੇਂ ਖਤਰੀ ਨੇਤਾਵਾਂ ਨੂੰ ਅੱਗੇ ਕਰ ਸਕਦੀ ਹੈ।

ਅਜਿਹੇ ਸੰਕੇਤ ਹਨ ਕਿ ਮੋਦੀ ਇਨ੍ਹਾਂ ਸੂਬਿਆਂ ’ਚ ਅਟਲ-ਅਡਵਾਨੀ ਯੁੱਗ ਦੇ ਵਿਰਾਸਤੀ ਲੋਕਾਂ ਦੀ ਬਜਾਏ ਦਲਿਤਾਂ, ਓ. ਬੀ. ਸੀ. ’ਤੇ ਧਿਆਨ ਕੇਂਦਰਿਤ ਕਰਨਗੇ। ਕਿਸੇ ਆਦਿਵਾਸੀ ਆਗੂ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਮੋਦੀ ਨਵੇਂ ਚਿਹਰਿਆਂ ਨੂੰ ਅੱਗੇ ਲਿਆ ਕੇ ਨੇਤਾਵਾਂ ਨੂੰ ਹੈਰਾਨ ਕਰ ਰਹੇ ਹਨ।

ਮਿਸਾਲ ਵਜੋਂ ਉਨ੍ਹਾਂ ਹਰਿਆਣਾ ਵਿੱਚ ਮਨੋਹਰ ਲਾਲ ਖੱਟੜ, ਗੁਜਰਾਤ ਵਿੱਚ ਭੂਪੇਂਦਰ ਪਟੇਲ, ਉੱਤਰਾਖੰਡ ਵਿੱਚ ਪੁਸ਼ਕਰ ਸਿੰਘ ਧਾਮੀ ਤੇ ਗੋਆ ’ਚ ਨਵੇਂ ਚਿਹਰਿਆਂ ’ਤੇ ਦਾਅ ਖੇਡਿਆ। ਮੋਦੀ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਪੰਜ ਮਹੀਨੇ ਹੀ ਦੂਰ ਹਨ।


Rakesh

Content Editor

Related News