ਭਾਜਪਾ ਨੇ ਹਰਿਆਣਾ ''ਚ ਬੇਰੁਜ਼ਗਾਰੀ ਦੀ ਮਹਾਮਾਰੀ ਫੈਲਾਈ : ਪ੍ਰਿਯੰਕਾ ਗਾਂਧੀ
Tuesday, Sep 24, 2024 - 06:23 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਹਰਿਆਣਾ 'ਚ ਭਾਜਪਾ ਨੇ ਬੇਰੁਜ਼ਗਾਰੀ ਦੀ ਅਜਿਹੀ ਮਹਾਮਾਰੀ ਫੈਲਾਈ ਹੈ ਕਿ ਹੋਣਹਾਰ ਨੌਜਵਾਨਾਂ ਦਾ ਜੀਵਨ ਬਰਬਾਦ ਹੋ ਰਿਹਾ ਹੈ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਲਈ ਚੋਣਾਂ 5 ਅਕਤੂਬਰ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ
ਪ੍ਰਿਯੰਕਾ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਹਰਿਆਣਾ 'ਚ ਭਾਜਪਾ ਨੇ ਬੇਰੁਜ਼ਗਾਰੀ ਦੀ ਅਜਿਹੀ ਮਹਾਮਾਰੀ ਫੈਲਾਈ ਹੈ ਕਿ ਹੋਣਹਾਰ ਨੌਜਵਾਨਾਂ ਦਾ ਜੀਵਨ ਬਰਬਾਦ ਹੋ ਰਿਹਾ ਹੈ। ਪ੍ਰਦੇਸ਼ 'ਚ ਕੁੱਲ 4.5 ਲੱਖ ਸਰਕਾਰੀ ਅਹੁਦੇ ਹਨ, ਜਿਨ੍ਹਾਂ 'ਚੋਂ 1.8 ਲੱਖ ਅਹੁਦੇ ਖ਼ਾਲੀ ਪਏ ਹਨ। ਭਾਜਪਾ ਨੇ ਹਰਿਆਣਾ ਦੇ ਨੌਜਵਾਨਾਂ ਤੋਂ ਭਵਿੱਖ ਦੀਆਂ ਸਾਰੀਆਂ ਉਮੀਦਾਂ ਖੋਹ ਕੇ ਅਨਿਆਂ ਕੀਤਾ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦੇ ਹੀ ਰਾਜ 'ਚ 2 ਲੱਖ ਪੱਕੀਆਂ ਭਰਤੀਆਂ ਕੀਤੀਆਂ ਜਾਣਗੀਆਂ। ਪਲਾਇਨ ਅਤੇ ਪਰਿਵਾਰਾਂ ਦੀ ਬਰਬਾਦੀ ਰੋਕਣ ਲਈ ਠੋਸ ਉਪਾਅ ਕੀਤੇ ਜਾਣਗੇ। ਕਾਂਗਰਸ ਜਨਰਲ ਸਕੱਤਰ ਨੇ ਕਿਹਾ,''ਸਾਡਾ ਸੰਕਲਪ ਹੈ ਕਿ ਅਸੀਂ ਨੌਜਵਾਨਾਂ 'ਚ ਪੈਦਾ ਨਿਰਾਸ਼ਾ ਨੂੰ ਦੂਰ ਕਰ ਕੇ ਹਰਿਆਣਾ ਨੂੰ ਤਰੱਕੀ ਦੇ ਰਸਤੇ ਲਿਜਾਉਣ ਦਾ ਕੰਮ ਕਰਾਂਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8