ਖ਼ਰਾਬ ਮੌਸਮ ਦੇ ਚੱਲਦੇ BJP ਨੂੰ ਉਤਰਾਖੰਡ ’ਚ ਰੱਦ ਕਰਨੀ ਪਈ PM ਮੋਦੀ ਦੀ ਵਰਚੁਅਲ ਰੈਲੀ
Friday, Feb 04, 2022 - 05:28 PM (IST)
ਦੇਹਰਾਦੂਨ— ਉਤਰਾਖੰਡ ’ਚ ਸ਼ੁੱਕਰਵਾਰ ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜ਼ਿਟਲ ਰੈਲੀ ਖ਼ਰਾਬ ਮੌਸਮ ਕਾਰਨ ਰੱਦ ਕਰ ਦਿੱਤੀ ਗਈ ਹੈ, ਇਸ ਦੀ ਜਾਣਕਾਰੀ ਭਾਜਪਾ ਨੇ ਦਿੱਤੀ ਹੈ। ਪਾਰਟੀ ਦੇ ਸੂਬਾ ਮੀਡੀਆ ਇੰਚਾਰਜ਼ ਮਨਵੀਰ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਰੱਦ ਕਰਨ ਦਾ ਫੈਸਲਾ ਮੌਸਮ ਦੀ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਲਿਆ ਗਿਆ ਹੈ।
ਭਾਜਪਾ ਦੀ ਉਤਰਾਖੰਡ ਇਕਾਈ ਦੇ ਉਪ ੍ਰਪ੍ਰਧਾਨ ਦੇਵੇਂਦਰ ਭਸੀਨ ਨੇ ਕਿਹਾ ਕਿ ਪ੍ਰੋਗਰਾਮ ਨੂੰ ਜਲਦੀ ਹੀ ਦੁਬਾਰਾ ਤਹਿ ਕੀਤਾ ਜਾਵੇਗਾ। ਇਹ ਪੁੱਛੇ ਜਾਣ ’ਤੇ ਕਿ ‘ਵਰਚੁਅਲ’ ਰੁੂਪ ਤੋਂ ਕੀਤੀ ਜਾਣ ਵਾਲੀ ਪ੍ਰਧਾਨ ਮੰਤਰੀ ਦੀ ਰੈਲੀ ਖ਼ਰਾਬ ਮੌਸਮ ਦਾ ਕਿਸ ਤਰ੍ਹਾਂ ਅਸਰ ਪੈ ਸਕਦਾ ਹੈ। ਭਸੀਨ ਨੇ ਕਿਹਾ ਕਿ ਅਲਮੋੜਾ ਸੰਸਦੀ ਖੇਤਰ ਦੇ 14 ਵਿਧਾਨ ਸਭਾ ਖੇਤਰਾਂ ’ਚ 56 ਸਥਾਨਾਂ ’ਤੇ ਇੰਤਜ਼ਾਮ ਕੀਤੇ ਗਏ ਸਨ, ਜਿੱਥੇ ਹਰ ਜਗ੍ਹਾ ਇਕ-ਇਕ ਹਜ਼ਾਰ ਲੋਕਾਂ ਦੀ ਮੌਜੂਦਗੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ’ਚ ਪ੍ਰੋਗਰਾਮ ਨੂੰ ਖ਼ਰਾਬ ਮੌਸਮ ਦੇ ਚੱਲਦੇ ਲੋਕਾਂ ਨੂੰ ਸੰਬੋਧਿਤ ਸਥਾਨਾਂ ’ਤੇ ਪੁੱਜਣ ’ਚ ਸਮੱਸਿਆ ਹੋਵੇਗੀ।
ਉਤਰਾਖੰਡ ’ਚ 3000 ਮੀਟਰ ਦੀ ਉਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਹੋ ਰਹੀ ਹੈ ਜਦਕਿ ਹੇਠਲੇ ਇ