ਭਾਜਪਾ ਸਰਕਾਰ ਮੇਰੇ ਪਤੀ ਨੂੰ ਇੰਸੁਲਿਨ ਨਾ ਦੇ ਕੇ ਜੇਲ੍ਹ 'ਚ ਮਾਰਨਾ ਚਾਹੁੰਦੀ ਹੈ : ਸੁਨੀਤਾ ਕੇਜਰੀਵਾਲ

Sunday, Apr 21, 2024 - 05:51 PM (IST)

ਰਾਂਚੀ (ਭਾਸ਼ਾ)- ਜੇਲ੍ਹ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਉਨ੍ਹਾਂ ਦੇ ਪਤੀ ਨੂੰ ਇੰਸੁਲਿਨ ਦੇਣ ਤੋਂ ਇਨਕਾਰ ਕਰਨ ਅਤੇ ਮਾਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਦੀ 'ਤਾਨਾਸ਼ਾਹੀ' ਖ਼ਿਲਾਫ਼ ਲੜੇਗਾ ਅਤੇ ਜਿੱਤੇਗਾ। ਰਾਂਚੀ 'ਚ ਨਿਆਂ ਰੈਲੀ ਦੌਰਾਨ ਸੁਨੀਤਾ ਨੇ ਕਿਹਾ,''ਉਹ ਮੇਰੇ ਪਤੀ ਅਰਵਿੰਦ ਕੇਜਰੀਵਾਲ ਨੂੰ ਮਾਰਨਾ ਚਾਹੁੰਦੇ ਹਨ। ਉਨ੍ਹਾਂ ਦਾ ਖਾਣਾ ਕੈਮਰੇ ਦੀ ਨਿਗਰਾਨੀ 'ਚ ਹੈ, ਉਨ੍ਹਾਂ ਨੂੰ ਇੰਸੁਲਿਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮੇਰੇ ਪਤੀ ਸ਼ੂਗਰ ਦੇ ਮਰੀਜ਼ ਹਨ, ਜੋ 12 ਸਾਲਾਂ ਤੋਂ ਇੰਸੁਲਿਨ ਲੈ ਰਹੇ ਹਨ। ਉਨ੍ਹਾਂ ਨੂੰ ਰੋਜ਼ਾਨਾ 50 ਯੂਨਿਟ ਇੰਸੁਲਿਨ ਦੀ ਲੋੜ ਹੁੰਦੀ ਹੈ।''

ਉਨ੍ਹਾਂ ਕਿਹਾ,''ਅਸੀਂ ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ ਅਤੇ ਜਿੱਤਾਂਗੇ। ਜੇਲ੍ਹ ਦੇ ਦਰਵਾਜ਼ੇ ਟੁੱਟਣਗੇ ਅਤੇ ਕੇਜਰੀਵਾਲ ਤੇ ਹੇਮੰਤ ਸੋਰੇਨ ਬਾਹਰ ਆਉਣਗੇ।'' ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 21 ਮਾਰਚ ਨੂੰ ਦਿੱਲੀ ਦੀ ਹੁਣ ਖ਼ਤਮ ਹੋ ਚੁੱਕੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਉਹ 23 ਅਪ੍ਰੈਲ ਤੱਕ ਈ.ਡੀ. ਦੀ ਹਿਰਾਸਤ 'ਚ ਹਨ। ਈ.ਡੀ. ਨੇ ਜ਼ਮੀਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ 31 ਜਨਵਰੀ ਦੀ ਰਾਤ ਸੋਰੇਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


DIsha

Content Editor

Related News